16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬੀ.ਐਲ.ਓ. ਯੂਨੀਅਨ ਮੋਗਾ ਵਲੋਂ ਸੰਪੂਰਨ ਬਾਈਕਾਟ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਹਲਕਿਆਂ 'ਚ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਦੇ ਚੋਣ ਰਿਹਰਸਲ ਸਥਾਨ ਏ.ਡੀ. ਕਾਲਜ ਧਰਮਕੋਟ, ਗਰਲਜ਼ ਸਕੂਲ ਬਾਘਾ ਪੁਰਾਣਾ, ਆਦਰਸ਼ ਸਕੂਲ ਜਵਾਹਰ ਸਿੰਘ ਵਾਲਾ, ਐਸ.ਡੀ. ਸਕੂਲ ਮੋਗਾ ਵਿਖੇ ਇਕੱਤਰ ਹੋਏ ਬੀ.ਐਲ.ਓ. ਵਲੋਂ ਸਮੂਹਿਕ ਤੌਰ 'ਤੇ ਭਾਰੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਹਲਕਾ ਨਿਹਾਲ ਸਿੰਘ ਦੇ ਪ੍ਰਧਾਨ ਜਸਵਿੰਦਰ ਸਿੰਘ, ਹਲਕਾ ਧਰਮਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ, ਹਲਕਾ ਬਾਘਾ ਪਰਾਣਾ ਦੇ ਪ੍ਰਧਾਨ ਗੋਬਿੰਦ ਸਿੰਘ, ਹਲਕਾ ਮੋਗਾ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਦੇ ਹੋਏ ਆਪਣੇ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਮੌਕੇ 'ਤੇ ਮੀਟਿੰਗ ਕਰਕੇ ਚੋਣ ਡਿਊਟੀ ਤੋਂ ਛੋਟ ਸਬੰਧੀ ਲਿਖਤੀ ਸੂਚਨਾ ਵੀ ਦਿੱਤੀ ਗਈ | ਹਲਕਾ ਧਰਮਕੋਟ ਦੇ ਐਸ.ਡੀ.ਐਮ. ਹਿਤੇਸ਼ਵੀਰ ਗੁਪਤਾ ਨਾਲ ਮੌਕੇ 'ਤੇ ਹੋਈ ਮੁਲਾਕਾਤ ਵਿਚ ਚੋਣ ਡਿਊਟੀ ਤੋਂ ਛੋਟ ਦੇਣ ਦਾ ਵਾਅਦਾ ਯੂਨੀਅਨ ਵਫ਼ਦ ਨਾਲ ਕੀਤਾ ਗਿਆ ਤੇ ਐਸ.ਆਈ.ਆਰ. ਦੇ ਕੰਮ ਨਾਲ ਸਬੰਧਿਤ ਮੰਗਾਂ 'ਤੇ ਦੁਬਾਰਾ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ | ਸਮੂਹ ਬੀ.ਐਲ.ਓ. ਵੋਟਾਂ ਸਬੰਧੀ ਸਾਰਾ ਸਾਲ ਆਪਣੀਆਂ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ | ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਚੋਣ ਡਿਊਟੀ ਲਗਾਈ ਹੈ, ਜੋ ਕਿ ਸਰਾਸਰ ਗ਼ਲਤ ਹੈ | ਜੇਕਰ 10 ਦਸੰਬਰ ਨੂੰ ਹੋ ਰਹੀ ਚੋਣ ਰਿਹਰਸਲ ਵਿਚ ਦੁਬਾਰਾ ਬੀ.ਐਲ.ਓ. ਦੀ ਡਿਊਟੀ ਆਈ ਤਾਂ ਸਾਰੇ ਜ਼ਿਲ੍ਹੇ ਦੇ ਸਮੂਹ ਬੀ.ਐਲ.ਓ. ਮੋਗਾ ਵਿਖੇ ਉਸੇ ਦਿਨ ਡਿਪਟੀ
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਖ਼ਪਤਕਾਰ ਆਊਟਰੀਚ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਨਿਊ ਟਾਊਨ ਮੋਗਾ ਗਲੀ ਨੰਬਰ 2 'ਚ ਸੀਵਰੇਜ ਜਾਮ ਦੀ ਸਮੱਸਿਆ ਹੋਈ ਗੰਭੀਰ
Ad Position 24