16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਗਦੇਵ ਸਿੰਘ ਬਰਾੜ ਦਾ ਦਿਹਾਂਤ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਮਿੱਤ ਸਿੰਘ ਬਰਾੜ (ਮੈਸ: ਆਤਮਾ ਸਿੰਘ ਐਂਡ ਸੰਨਜ਼ ਦੁਕਾਨ ਨੰਬਰ 44, ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ) ਦੇ ਛੋਟੇ ਭਰਾ ਜਗਦੇਵ ਸਿੰਘ ਬਰਾੜ (80) ਦਾ ਦਿਹਾਂਤ ਹੋ ਗਿਆ | ਉਹ ਕੁਝ ਸਮੇਂ ਤੋਂ ਬਿਮਾਰ ਸਨ ਤੇ ਜ਼ੇਰੇ ਇਲਾਜ ਸਨ | ਆਪ ਸਾਬਕਾ ਕੇਂਦਰੀ ਮੰਤਰੀ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਕੁੜਮ ਸਨ ਤੇ ਸ: ਢੀਂਡਸਾ ਦੀ ਬੇਟੀ ਰਮਨਦੀਪ ਕੌਰ ਇਸ ਪਰਿਵਾਰ ਦੀ ਨੂੰ ਹ ਹਨ | ਅੱਜ ਬਾਅਦ ਦੁਪਹਿਰ ਪਿੰਡ ਭਾਗਸਰ ਵਿਖੇ ਜਗਦੇਵ ਸਿੰਘ ਬਰਾੜ ਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਅੰਤਿਮ ਰਸਮਾਂ ਭਰਾ ਮਿੱਤ ਸਿੰਘ ਬਰਾੜ, ਸਪੁੱਤਰ ਹਰਸੁਹਿੰਦਰਪਾਲ ਸਿੰਘ ਬਰਾੜ ਆਈ.ਏ.ਐਸ., ਭਤੀਜੇ ਗਗਨਦੀਪ ਸਿੰਘ ਬਰਾੜ ਆਈ.ਏ.ਐਸ., ਪੋਤਰਿਆਂ ਦੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਨਿਭਾਈਆਂ ਗਈਆਂ | ਅਰਦਾਸ ਉਪਰੰਤ ਮਿ੍ਤਕ ਦੀ ਚਿਖਾ ਨੂੰ ਅਗਨੀ ਦਿੱਤੀ ਗਈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਵਲੋਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਜਗਦੇਵ ਸਿੰਘ ਬਰਾੜ ਦਾ ਅੰਗੀਠਾ ਸੰਭਾਲਣ ਦੀ ਰਸਮ ਮਿਤੀ 9 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 9:30 ਵਜੇ ਹੋਵੇਗੀ | ਇਸ ਮੌਕੇ ਬੀਬੀ ਹਰਜੀਤ ਕੌਰ ਢੀਂਡਸਾ ਪਤਨੀ ਮਰਹੂਮ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ, ਤੇਜਿੰਦਰਪਾਲ ਸਿੰਘ ਸਿੱਧੂ ਆਈ.ਏ.ਐਸ.(ਰਿਟਾ:) ਮਨਜੀਤ ਸਿੰਘ ਬਰਾੜ ਆਈ.ਏ.ਐਸ, ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਿਜ ਕਮਿਸ਼ਨ, ਸੁਰਿੰਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਕਤਸਰ ਸਾਹਿਬ, ਸਰੂਪ ਸਿੰਘ ਨੰਦਗੜ੍ਹ ਮੈਂਬਰ ਸ਼੍ਰੋਮਣੀ ਕਮੇਟੀ, ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ, ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਰਾਜ ਮੰਡੀ ਬੋਰਡ, ਕਾਮਰੇਡ ਜਗਰੂਪ ਸਿੰਘ ਪ੍ਰਸਿੱਧ ਕਮਿਊਨਿਸਟ ਨੇਤਾ, ਜਸਵੰਤ ਸਿੰਘ ਸੰਧੂ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ, ਪ੍ਰੋਫੈਸਰ ਚਰਨਜੀਤ ਸਿੰਘ ਧਾਲੀਵਾਲ ਇੰਚਾਰਜ ਮੀਡੀਆ ਵਿੰਗ ਮਾਲਵਾ ਆਮ ਆਦਮੀ ਪਾਰਟੀ, ਇਕਬਾਲ ਸਿੰਘ ਵੜਿੰਗ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ, ਪਰਮਜੀਤ ਸਿੰਘ ਗਿੱਲ ਸਾਬਕਾ ਪ੍ਰਧਾਨ ਪੈਸਟੀਸਾਈਡਸ ਅਤੇ ਫਰਟੇਲਾਈਜਰ ਯੂਨੀਅਨ, ਸਤੀਸ਼ ਕੁਮਾਰ ਕਾਲਾ ਗਿਰਧਰ ਸਾਬਕਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰੀਤਮਹਿੰਦਰ ਸਿੰਘ ਬੌਬੀ ਬਰਾੜ, ਦਵਿੰਦਰ ਸਿੰਘ ਸਰਾਂ, ਗੁਰਮੇਲ ਸਿੰਘ ਲੱਖੇਵਾਲੀ ਅਕਾਲੀ ਆਗੂ, ਜਗਮੀਤ ਸਿੰਘ ਨਾਨਕਪੁਰਾ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਮੇਘ ਰਾਜ ਗਰਗ, ਰਾਜ ਗਰਗ, ਸਤੀਸ਼ ਸਲੂਜਾ, ਪੱਪੂ ਅਹੂਜਾ, ਪੋਪੀਸ ਬਾਂਸਲ, ਵਰਿੰਦਰ ਢੋਸੀਵਾਲ, ਸ਼ਿਵਰਾਜ ਸਿੰਘ ਚਹਿਲ, ਬੱਬੀ ਭੁੱਲਰ, ਨਰਿੰਦਰ ਸਿੰਘ ਬਰਾੜ ਭਾਗਸਰ, ਬਲਕਰਨ ਸਿੰਘ ਬਰਾੜ, ਹਰਮੰਦਰ ਸਿੰਘ ਬਰਾੜ, ਪਰਮਜੀਤ ਸਿੰਘ ਸਰਪੰਚ, ਗੁਰਦੀਪ ਸਿੰਘ ਬਰਾੜ, ਬੇਅੰਤ ਸਿੰਘ ਬਰਾੜ, ਸਰਬਜੀਤ ਸਿੰਘ ਬਰਾੜ, ਗੁਰਮੀਤ ਸਿੰਘ ਸੋਥਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨ ਘਾਟ ਜਲਾਲਾਬਾਦ 'ਚ 8 ਸਾਲ ਤੋਂ ਨਿਸ਼ਕਾਮ ਸੇਵਾ ਕਰ ਰਿਹਾ ਹੈ ਰੰਗਤ ਰਾਮ ਅਗਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ
Ad Position 24