ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ 'ਚ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਤੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ 5 ਕੈਡਿਟਸ ਯਾਦਵਿੰਦਰ ਸਿੰਘ, ਗੁਰਨਿਵਾਜ ਸਿੰਘ ਗਿੱਲ, ਗੁਰਸਿਮਰਨ ਸਿੰਘ, ਮੋਹਦੀਪ ਸਿੰਘ ਤੇ ਆਸ਼ੀਸ਼ ਲਾਂਬਾ ਨੇ ਆਰਮੀ ਅਟੈਚਮੈਂਟ ਕੈਂਪ 'ਚ ਹਿੱਸਾ ਲਿਆ | ਕੈਂਪ 'ਚ ਕੈਡਿਟਸ ਨੇ ਰਾਈਫਲ ਟਰੇਨਿੰਗ, ਡਰਿੰਲ ਪਰੇਡ, ਮੈਪ ਰੀਡਿੰਗ ਤੇ ਫੌਜ ਦੀ ਬਣਤਰ ਬਾਰੇ ਜਾਣਕਾਰੀ ਹਾਸਿਲ ਕੀਤੀ | ਇਹ ਕੈਂਪ ਲਗਾਤਾਰ 12 ਦਿਨ ਜਾਰੀ ਰਿਹਾ | ਇਹ ਸਾਰਾ ਪ੍ਰੋਗਰਾਮ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਟੂ ਗ੍ਰਨੇਡੀਅਰ ਰੈਜੀਮੈਂਟ ਵਲੋਂ ਚਲਾਇਆ ਗਿਆ | ਟਰੇਨਿੰਗ ਬਾਰੇ ਅੱਗੇ ਦੱਸਦੇ ਹੋਏ ਸੀ.ਟੀ.ਓ. ਮਨਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਆਰਮੀ ਟੀਮ ਜਿਸ 'ਚ ਕੈਪਟਨ ਬੀਰਬਲ ਸਿੰਘ, ਹਵਲਦਾਰ ਰਵੀ ਕੁਮਾਰ ਤੇ ਹਵਲਦਾਰ ਗੁਰਦੀਪ ਸਿੰਘ ਨੇ ਮਿਹਨਤ ਨਾਲ ਟਰੇਨਿੰਗ ਕਰਵਾਈ | ਅੰਤ 'ਚ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਇਹ ਟਰੇਨਿੰਗ ਕਰਵਾਉਣ ਲਈ ਬਟਾਲੀਅਨ ਦਾ ਧੰਨਵਾਦ ਕੀਤਾ |