29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹੁਣ ਇਕ ਕਲਿੱਕ 'ਤੇ ਪਤਾ ਲੱਗੇਗਾ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਫਾਟਕ ਖੁੱਲ੍ਹਾ ਹੈ ਜਾਂ ਬੰਦ

Ad Position 21
No active advertisement
ਅਜੀਤ ਡੈਸਕ 18-12-2025
ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਹਰਮਹਿੰਦਰ ਪਾਲ)-ਰੇਲਵੇ ਫਾਟਕ ਬੰਦ ਹੋਣ 'ਤੇ ਘੰਟਿਆਂ ਹੋਣ ਵਾਲੀ ਪ੍ਰੇਸ਼ਾਣੀ ਤੋਂ ਹੁਣ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ | ਇਸ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਹੁਣ ਘਰ ਬੈਠੇ ਹੀ ਪਤਾ ਚੱਲ ਜਾਇਆ ਕਰੇਗਾ ਕਿ ਫਾਟਕ ਖੁੱਲ੍ਹਾ ਹੈ ਜਾਂ ਬੰਦ | ਇਸ ਤਰ੍ਹਾਂ ਫਾਟਕ ਬੰਦ ਹੋਣ ਦੀ ਸੂਰਤ 'ਚ ਲੋਕ ਸਮੇਂ ਅਨੁਸਾਰ ਘਰੋਂ ਕੰਮ 'ਤੇ ਨਿਕਲ ਕੇ ਸਮੇਂ ਸਿਰ ਪਹੁੰਚ ਸਕਣਗੇ | ਇਕ ਕਲਿਕ ਕਰਨ 'ਤੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਫਾਟਕਾਂ ਦੇ ਬੰਦ ਹੋਣ ਦੀ ਜਾਣਕਾਰੀ ਮਿਲ ਜਾਵੇਗੀ | ਸ੍ਰੀ ਮੁਕਤਸਰ ਸਾਹਿਬ ਦੇ ਦੋ ਨੌਜਵਾਨਾਂ ਨੇ ਫਾਟਕ ਐਪ ਦੀ ਸ਼ੁਰੂਆਤ ਕੀਤੀ ਹੈ, ਜਿਸ 'ਤੇ ਘਰ ਬੈਠੇ ਲੋਕ ਰੇਲਵੇ ਫਾਟਕ ਬੰਦ ਜਾਂ ਖੁੱਲ੍ਹਾ ਹੋਣ ਦੀ ਜਾਣਕਾਰੀ ਲੈ ਸਕਦੇ ਹਨ | ਦੱਸ ਦਈਏ ਕਿ ਬੂੜਾ ਗੁੱਜਰ ਰੋਡ ਫਾਟਕ 'ਤੇ ਤਾਂ ਫਾਟਕ ਬੰਦ ਹੋਣ 'ਤੇ ਘੰਟਿਆਂਬੱਧੀ ਜਾਮ ਦੇ ਹਲਾਤ ਬਣ ਜਾਂਦੇ ਹਨ ਤੇ ਕਈ ਸਕੂਲ ਹੋਣ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਗਰਮੀ 'ਚ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ | ਉੱਥੇ ਹੀ ਆਮ ਲੋਕਾਂ ਨੂੰ ਵੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ, ਪਰ ਹੁਣ ਲੋਕਾਂ ਨੂੰ ਇਸ ਸਮੱਸਿਆ ਤੋਂ ਕੁਝ ਰਾਹਤ ਮਿਲੇਗੀ, ਕਿਉਂਕਿ ਲੋਕ ਫਾਟਕ ਐਪ ਜ਼ਰੀਏ ਘਰੋਂ ਨਿਕਲਣ ਸਮੇਂ ਫਾਟਕ ਬੰਦ ਹੋਣ ਦਾ ਸਟੇਟਸ ਚੈੱਕ ਕਰਕੇ ਨਿਕਲ ਸਕਣਗੇ ਤਾਂ ਸਮੱਸਿਆ ਨਹੀਂ ਆਵੇਗੀ ਤੇ ਸਮਾਂ ਵੀ ਬਚੇਗਾ | ਐਪ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੋਚ ਇਹੀ ਹੈ ਕਿ ਲੋਕ ਬੇਵਜ੍ਹਾ ਫਾਟਕ 'ਤੇ ਟ੍ਰੈਫ਼ਿਕ 'ਚ ਨਾ ਫਸੇ ਰਹਿਣ ਤੇ ਉਨ੍ਹਾਂ ਨੂੰ ਦਿੱਕਤਾਂ ਨਾ ਝੱਲਣੀਆਂ ਪੈਣ | ਇਸੇ ਕਰਕੇ ਉਨ੍ਹਾਂ ਫਾਟਕ ਐਪ ਸ਼ੁਰੂ ਕੀਤੀ ਹੈ, ਜਿਸ 'ਚ ਫ਼ਿਲਹਾਲ ਸ੍ਰੀ ਮੁਕਤਸਰ ਸਾਹਿਬ ਦੇ ਫਾਟਕਾਂ ਦੀ ਅਪਡੇਟ ਮਿਲੇਗੀ | ਜਲਦੀ ਹੀ ਬਠਿੰਡਾ ਦੇ ਫਾਟਕਾਂ ਨੂੰ ਵੀ ਇਸ 'ਚ ਸ਼ਾਮਿਲ ਕੀਤਾ ਜਾਵੇਗਾ | ਫਾਟਕ ਐਪ ਹੁਣ ਪਲੇਅ ਸਟੋਰ ਅਤੇ ਐਪ ਸਟੋਰ ਦੋਵਾਂ 'ਤੇ ਡਾਊਨਲੋਡ ਲਈ ਉਪਲਬਧ ਹੈ |
Ad Position 22
No active advertisement
ਪਿਛਲੀ ਖ਼ਬਰ ਰੈਣ ਬਸੇਰੇ 'ਚ ਜ਼ਰੂਰਤਮੰਦਾਂ ਲਈ ਸਾਰੀਆਂ ਸਹੂਲਤਾਂ ਉਪਲਬਧ-ਡਾ. ਪਰੂਥੀ ਅਗਲੀ ਖ਼ਬਰ ਲਾਵਾਰਸ ਬਜ਼ੁਰਗ ਦੀ ਲਾਸ਼ ਦਾ ਸੁਸਾਇਟੀ ਨੇ ਕੀਤਾ ਸੰਸਕਾਰ
Ad Position 24