29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰੈਣ ਬਸੇਰੇ 'ਚ ਜ਼ਰੂਰਤਮੰਦਾਂ ਲਈ ਸਾਰੀਆਂ ਸਹੂਲਤਾਂ ਉਪਲਬਧ-ਡਾ. ਪਰੂਥੀ

Ad Position 21
No active advertisement
ਅਜੀਤ ਡੈਸਕ 18-12-2025
ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮਾਨਵਤਾ ਫਾਊਾਡੇਸ਼ਨ ਸੰਸਥਾ ਵਲੋਂ ਗੋਨਿਆਣਾ ਰੋਡ ਸਥਿਤ ਰੈਣ ਬਸੇਰਾ ਚਲਾਇਆ ਜਾ ਰਿਹਾ ਹੈ | ਮਾਨਵਤਾ ਰੈਣ ਬਸੇਰੇ 'ਚ ਲਗਭਗ 25 ਮੰਜੇ, ਬਿਸਤਰੇ, ਅਲਮਾਰੀਆਂ, ਕੰਬਲ, ਰਜਾਈਆਂ, ਨਹਾਉਣ ਵਾਸਤੇ ਗਰਮ ਪਾਣੀ, ਪੀਣ ਵਾਲਾ ਆਰ.ਓ. ਦਾ ਪਾਣੀ ਆਦਿ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਇਸ ਰੈਣ ਬਸੇਰੇ 'ਚ ਰਹਿਣ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ | ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤੋਂ ਮਾਨਵਤਾ ਫਾਊਾਡੇਸ਼ਨ ਸੰਸਥਾ ਨੇ ਰੈਣ ਬਸੇਰੇ ਦੀ ਜ਼ਿੰਮੇਵਾਰੀ ਲਈ ਹੈ, ਉਸ ਤੋਂ ਬਾਅਦ ਸੈਂਕੜੇ ਲੋਕਾਂ ਨੇ ਇੱਥੇ ਸਹਾਰਾ ਲਿਆ ਹੈ, ਜਿਨ੍ਹਾਂ 'ਚੋਂ ਪ੍ਰਵਾਸੀ ਦੁਕਾਨਦਾਰ ਤੇ ਫੁੱਟਪਾਥ 'ਤੇ ਰਹਿ ਰਹੇ ਲੋਕ ਤੇ ਯਾਤਰੀ ਲੇਟ ਹੋਣ ਕਾਰਨ ਸਹਾਰਾ ਲੈਂਦੇ ਹਨ | ਮੇਲਾ ਮਾਘੀ 'ਚ ਜੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੁੰਦੀ ਹੈ, ਉਹ ਵੀ ਰੈਣ ਬਸੇਰੇ 'ਚ ਸਹਾਰਾ ਲੈਂਦੇ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਕਿਤੇ ਵੀ ਸੜਕ ਫੁੱਟਪਾਥ 'ਤੇ ਬਿਨ੍ਹਾਂ ਛੱਤ ਤੋਂ ਕੋਈ ਵੀ ਵਿਅਕਤੀ ਪਿਆ ਮਿਲਦਾ ਹੈ ਤਾਂ ਉਸ ਨੂੰ ਰੈਣ ਬਸੇਰੇ 'ਚ ਭੇਜਿਆ ਜਾਵੇ ਤਾਂ ਜੋ ਠੰਢ 'ਚ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਧੁੰਦ ਦੇ ਮੱਦੇਨਜ਼ਰ ਬੱਚਿਆਂ ਦੇ ਟੂਰ ਭੇਜਣ ਦਾ ਪੋ੍ਰਗਰਾਮ ਮੁਲਤਵੀ ਕੀਤਾ ਜਾਵੇ-ਜੀ.ਟੀ.ਯੂ. ਅਗਲੀ ਖ਼ਬਰ ਹੁਣ ਇਕ ਕਲਿੱਕ 'ਤੇ ਪਤਾ ਲੱਗੇਗਾ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਫਾਟਕ ਖੁੱਲ੍ਹਾ ਹੈ ਜਾਂ ਬੰਦ
Ad Position 24