24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੀਨੀਅਰ ਕਾਂਗਰਸੀ ਆਗੂ ਜਸਕਰਨ ਬਰਾੜ ਲੱਖੇਵਾਲੀ ਨੂੰ ਸਦਮਾ- ਪਿਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 19-12-2025
ਮੰਡੀ ਲੱਖੇਵਾਲੀ, 18 ਦਸੰਬਰ (ਮਿਲਖ ਰਾਜ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਕਰਨ ਸਿੰਘ ਬਰਾੜ ਲੱਖੇਵਾਲੀ ਦੇ ਪਿਤਾ, ਰੂਪਕਰਨ ਸਿੰਘ ਬਰਾੜ ਦੇ ਦਾਦਾ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜੀਰਾ ਦੇ ਸਹੁਰਾ ਸਾਹਿਬ ਅੰਗਰੇਜ਼ ਸਿੰਘ ਬਰਾੜ ਲੱਖੇਵਾਲੀ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ | ਉਨ੍ਹਾਂ ਦੀ ਦੇਹ ਦਾ ਅੰਤਿਮ ਸਸਕਾਰ ਅੱਜ ਪਿੰਡ ਲੱਖੇਵਾਲੀ ਦੇ ਸ਼ਮਸ਼ਾਨਘਾਟ ਵਿਖੇ ਹਜ਼ਾਰਾਂ ਰਿਸ਼ਤੇਦਾਰਾਂ, ਸੱਜਣ- ਸਨੇਹੀਆਂ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਕਰ ਦਿੱਤਾ ਗਿਆ | ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਹਰਪ੍ਰੀਤ ਸਿੰਘ ਹੀਰੋ, ਅਵਤਾਰ ਸਿੰਘ ਬਾਵਾ ਹੈਨਰੀ ਜੂਨੀ. ਵਿਧਾਇਕ ਜਲੰਧਰ ਨੌਰਥ, ਮੁਖਵਿੰਦਰ ਸਿੰਘ ਛੀਨਾ ਰਿਟਾ. ਏ.ਡੀ.ਜੀ.ਪੀ. ਪੰਜਾਬ, ਮਨਿੰਦਰਪਾਲ ਸਿੰਘ ਬਰਾੜ ਮੀਨੂ ਫੱਤਾਕੇਰਾ, ਹਰਚਰਨ ਸਿੰਘ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ, ਕਰਤਾਰ ਸਿੰਘ ਕੰਗ ਸੀਨੀਅਰ ਕਾਂਗਰਸੀ ਆਗੂ ਰਾਜਸਥਾਨ, ਨਰਿੰਦਰਪਾਲ ਸਿੰਘ ਬਰਾੜ ਭਾਗਸਰ, ਬਲਜਿੰਦਰ ਸਿੰਘ ਬਰਾੜ ਭਾਗਸਰ ਭਤੀਜਾ, ਪਰਮਜੀਤ ਸਿੰਘ ਬਰਾੜ ਸਰਪੰਚ ਭਾਗਸਰ, ਜਗਤਪਾਲ ਸਿੰਘ ਬਰਾੜ ਸ਼ੇਰੇਵਾਲਾ ਮਲੋਟ ਕਾਂਗਰਸ ਦਿਹਾਤੀ ਪ੍ਰਧਾਨ, ਹਰਚਰਨ ਸਿੰਘ ਬਰਾੜ ਚੇਅਰਮੈਨ ਆਦਿ ਹਾਜ਼ਰ ਸਨ | ਉਨ੍ਹਾਂ ਦਾ ਅੰਗੀਠਾ ਸੰਭਾਲ ਦੀ ਰਸਮ 19 ਦਸੰਬਰ ਨੂੰ ਪਿੰਡ ਲੱਖੇਵਾਲੀ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 10:30 ਵਜੇ ਨਿਭਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਐਲਡਰਜ਼ ਦਿਵਸ ਮਨਾਇਆ ਅਗਲੀ ਖ਼ਬਰ ਜਸਕਰਨ ਕੌਰ ਮਿੱਡੂਖੇੜਾ ਨੂੰ ਸ਼ਰਧਾਂਜਲੀਆਂ ਭੇਟ
Ad Position 24