ਫ਼ਰੀਦਕੋਟ, 19 ਦਸੰਬਰ (ਸਤੀਸ਼ ਬਾਗ਼ੀ)-ਫ਼ਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਬਲਦੇਵ ਸਿੰਘ ਅਹਿਲ ਨੇ ਦੱਸਿਆ ਕਿ ਪੰਜਾਬ ਫ਼ਰੀਡਮ ਫ਼ਾਈਟਰਜ਼ ਸੰਗਠਨ ਰਜਿਸਟਰਡ 196 ਦੇ ਸੂਬਾ ਪ੍ਰਧਾਨ ਚੇਤਿੰਨ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ ਸੀ, ਜਿਸ 'ਚ ਹਰਵਿੰਦਰ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਫ਼ਰੀਡਮ ਫ਼ਾਈਟਰ ਪਰਿਵਾਰਾਂ ਦੇ ਵਾਰਿਸਾਂ ਦੇ ਮਸਲਿਆਂ 'ਤੇ ਵਿਚਾਰ ਕੀਤੀ ਕਿ ਪੰਜਾਬ ਸਰਕਾਰ ਵਲੋਂ ਮੀਟਿੰਗਾਂ ਦੀਆਂ ਚਿੱਠੀਆਂ ਦੇ ਕੇ ਅਣਦੇਖਿਆ ਕਰਨ ਦਾ ਗੰਭੀਰ ਨੋਟਿਸ ਲਿਆ ਜਾਵੇਗਾ | ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਾਰ ਵਾਰ ਚਿੱਠੀਆਂ ਦੇ ਕੇ 4 ਸਾਲ ਬੀਤਣ 'ਤੇ ਸ਼ਹੀਦ ਸ. ਭਗਤ ਸਿੰਘ ਦੇ ਬੁੱਤ ਕੋਲੋ ਮਿੱਟੀ ਚੁੱਕ ਕੇ ਸੌ ਖਾਣ ਵਾਲੇ ਮੁੱਖ ਮੰਤਰੀ ਨੇ, ਇਨ੍ਹਾਂ ਪਰਿਵਾਰਾਂ ਨਾਲ ਮੀਟਿੰਗ ਤਾਂ ਕੀ ਕਰਨੀ ਸੀ ਸਗੋਂ ਵਾਰ ਵਾਰ ਕੋਝਾ ਮਖੌਲ ਕੀਤਾ ਜਾ ਰਿਹਾ ਹੈ | ਸੂਬਾ ਪ੍ਰਧਾਨ ਤੇ ਕਮੇਟੀ ਦੇ ਹੁਕਮਾਂ ਅਨੁਸਾਰ ਆਉਣ ਵਾਲੀ 26 ਜਨਵਰੀ 2026 ਨੂੰ ਫ਼ਰੀਡਮ ਫ਼ਾਈਟਰਾਂ ਤੇ ਉੱਤਰਾਅਧਿਕਾਰੀਆਂ ਦੇ ਵਾਰਿਸਾਂ ਨੂੰ ਮਿਲਣ ਵਾਲੇ ਸਨਮਾਨ ਨਾ ਲੈ ਕੇ ਪੰਜਾਬ ਸਰਕਾਰ ਜੋ ਬੇਹੁਦੀਆਂ ਕਰ ਰਹੀ ਹੈ, ਉਸ ਬਾਰੇ ਰੋਸ ਅਦਾ ਕੀਤਾ ਜਾਵੇਗਾ | ਪੰਜਾਬ ਦੇ ਪ੍ਰਧਾਨ ਸਮੇਤ ਅਹੁਦੇਦਾਰਾਂ ਨੇ ਫ਼ੈਸਲਾ ਕੀਤਾ ਹੈ ਕਿ 26 ਜਨਵਰੀ 2026 ਨੂੰ ਸਾਰੇ ਜ਼ਿਲਿ੍ਹਆਂ 'ਚ ਰਾਸ਼ਟਰੀ ਝੰਡੇ ਨੂੰ ਸਲਾਮੀ ਤੱਕ ਹਾਜ਼ਰ ਰਿਹਾ ਜਾਵੇਗਾ | ਮੀਟਿੰਗ 'ਚ ਸਕੱਤਰ ਸਤਪਾਲ ਸਿੰਘ, ਖਜ਼ਾਨਚੀ ਗੁਰਦੇਵ ਸਿੰਘ ਬੇਗੂਵਾਲਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਬਰਗਾੜੀ, ਜਗਰੂਪ ਸਿੰਘ ਗੋਲੇਵਾਲਾ, ਸੁਖਚੈਨ ਸਿੰਘ ਨੰਬਰਦਾਰ, ਜੰਗੀਰ ਸਿੰਘ ਬਰਗਾੜੀ, ਪੂਰਨ ਸਿੰਘ ਅÏਲਖ, ਹਰਨੇਕ ਸਿੰਘ ਦੇਸ਼ ਪ੍ਰੇਮੀ, ਦਰਸ਼ਨ ਸਿੰਘ ਬੀਹਲੇਵਾਲਾ, ਰੇਸ਼ਮ ਸਿੰਘ ਭਾਗ ਸਿੰਘ ਵਾਲਾ, ਸਿਮਰਜੀਤ ਸਿੰਘ ਘੁਗਿਆਣਾ, ਜਸਵਿੰਦਰ ਕੌਰ ਬਰਗਾੜੀ, ਸੋਨੀ ਸਿੰਘ ਅÏਲਖ, ਮਨਪ੍ਰੀਤ ਸਿੰਘ ਗੋਲੇਵਾਲਾ, ਸਿਮਰਜੀਤ ਸਿੰਘ ਗੋਲੇਵਾਲਾ ਅਤੇ ਰਵਿੰਦਰ ਸਿੰਘ ਬੀਹਲੇਵਾਲਾ ਵੀ ਹਾਜ਼ਰ ਸਨ |