ਜੈਤੋ, 19 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਇਕ ਅਹਿਮ ਮੀਟਿੰਗ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ | ਜਿਸ 'ਚ ਡਾਕਟਰ ਕਸ਼ਮੀਰ ਸਿੰਘ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਾ ਕਰਨ 'ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਉਨ੍ਹਾਂ ਸਮੂਹ ਸਾਥੀ ਡਾਕਟਰਾਂ ਸਾਥੀਆਂ ਨੂੰ ਅਪੀਲ ਕੀਤੀ ਕਿ 21 ਦਸੰਬਰ 2025 ਦਿਨ ਐਤਵਾਰ ਨੂੰ ਆਪਣੀਆਂ ਹੱਕੀ ਮੰਗ ਨੂੰ ਲਾਗੂ ਕਰਵਾਉਣ ਲਈ ਪਿੰਡ ਸੰਧਵਾਂ ਵਿਖੇ ਪਹੁੰਚਣ | ਮੀਟਿੰਗ 'ਚ ਡਾਕਟਰ ਕੌਰ ਸਿੰਘ ਸੂਰਘੁਰੀ ਜ਼ਿਲ੍ਹਾ ਚੇਅਰਮੈਨ ਤੇ ਡਾਕਟਰ ਰਾਕੇਸ਼ ਕੁਮਾਰ ਜੈਤੋ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਚੇਅਰਮੈਨ, ਡਾਕਟਰ ਰੇਸ਼ਮ ਸਿੰਘ ਰੋੜੀਕਪੂਰਾ, ਡਾਕਟਰ ਸਤਪਾਲ ਸਿੰਘ ਬਲਾਕ ਖਜ਼ਾਨਚੀ, ਡਾਕਟਰ ਰÏਸ਼ਨ ਲਾਲ ਪ੍ਰੈੱਸ ਸਕੱਤਰ ਜੈਤੋ ਤੇ ਸਹਾਇਕ ਪ੍ਰੈੱਸ ਸਕੱਤਰ ਡਾਕਟਰ ਸਰਬਜੀਤ ਸਿੰਘ ਆਦਿ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ 'ਤੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਜਿਹੜਾ ਸਾਥੀ ਡਾਕਟਰ ਉਕਤ ਰੋਸ ਰੈਲੀ 'ਚ ਨਹੀਂ ਆਵੇਗਾ, ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਡਾਕਟਰ ਸਾਥੀਆਂ ਆਪਣੀ ਵਰਦੀ, ਆਈ ਕਾਰਡ ਰੈਲੀ 'ਚ ਜ਼ਰੂਰ ਪਾ ਕੇ ਆਉਣ ਤੇ ਰੋਸ ਰੈਲੀ ਉਪਰੰਤ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ | ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਕੇਵਲ ਸਿੰਘ ਸ਼ਰਮਾ ਜੈਤੋ, ਡਾਕਟਰ ਗਗਨਦੀਪ ਕÏਰ, ਡਾਕਟਰ ਗੁਰਮੀਤ ਕÏਰ, ਡਾਕਟਰ ਮੁਨਸ਼ੀ ਯਾਦਵ, ਡਾਕਟਰ ਗੁਰੰਜਨ ਸਿੰਘ ਚੈਨਾ, ਡਾਕਟਰ ਲਵਪ੍ਰੀਤ ਸਿੰਘ, ਡਾਕਟਰ ਹਰਸਿਮਰਨ ਸਿੰਘ ਵਿਰਕ, ਡਾਕਟਰ ਜਗਜੀਤ ਸਿੰਘ, ਡਾਕਟਰ ਗੁਰਪਾਲ ਸਿੰਘ ਅਤੇ ਡਾਕਟਰ ਰਾਜੀਵ ਖਾਨ ਆਦਿ ਹਾਜ਼ਰ ਸਨ |