ਫ਼ਰੀਦਕੋਟ, 19 ਦਸੰਬਰ (ਸਤੀਸ਼ ਬਾਗ਼ੀ)-ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਨਾ ਵਰਤੋਂ ਯੋਗ ਫੁੱਲਾਂ ਤੋਂ ਬਣਾਈਆਂ ਜਾਣ ਵਾਲੀਆਂ ਕੀਮਤੀ ਵਸਤੂਆਂ ਨੂੰ ਬਣਾਉਣ ਦੀ ਪ੍ਰਕਿਰਿਆ ਦੀ ਟਰੇਨਿੰਗ ਦੇਣ ਲਈ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਵਿਦਿਆਰਥੀਆਂ ਨੂੰ ਫੁੱਲਾਂ ਨੂੰ ਸੁੱਕਾ ਕੇ ਉਨ੍ਹਾਂ ਤੋਂ ਅਗਰਬੱਤੀਆਂ ਤੇ ਧੂਫ਼ ਬਣਾਉਣ ਤੇ ਗਿੱਲੇ ਫੁੱਲਾਂ ਤੋਂ ਕੁਦਰਤੀ ਰੰਗ ਨਾਲ ਕੱਪੜਿਆਂ 'ਤੇ ਡਿਜ਼ਾਇਨ ਕਰਨ ਬਾਰੇ ਸਿਖਲਾਈ ਦਿੱਤੀ ਗਈ | ਇਸ ਮੌਕੇ ਵਰਿੰਦਰ ਜ਼ਿਲ੍ਹਾ ਕੁਆਰਡੀਨੇਟਰ ਈ.ਈ.ਪੀ. ਫ਼ਰੀਦਕੋਟ ਵਲੋਂ ਜ਼ਿਲੇ੍ਹ ਦੇ ਪੰਜ ਅਗਾਂਹਵਧੂ ਸਕੂਲਾਂ ਦੇ 60 ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ | ਵਰਕਸ਼ਾਪ ਦੀ ਸ਼ੁਰੂਆਤ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਕੀਤੀ ਤੇ ਉਨ੍ਹਾਂ ਬੱਚਿਆਂ ਨੂੰ ਕੂੜੇ ਦੀ ਸੁਚੱਜੀ ਸੰਭਾਲ ਤੇ ਉਸ ਤੋਂ ਬਣਨ ਵਾਲੇ ਬਹੁਮੁੱਲੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਜਗਮੋਹਿਤ ਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਫੁੱਲਾਂ ਤੋਂ ਬਣਨ ਵਾਲੇ ਵੱਖ- ਵੱਖ ਉਤਪਾਦਾਂ ਬਾਰੇ ਟੇ੍ਰਨਿਗ ਦਿੱਤੀ |