ਸਾਦਿਕ, 19 ਦਸੰਬਰ (ਆਰ.ਐਸ.ਧੁੰਨਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਾਦਿਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਸੰਧੂ ਪਤਨੀ ਕੁਲਵਿੰਦਰ ਸਿੰਘ ਸੰਧੂ ਅਹਿਲ, ਬਲਾਕ ਸੰਮਤੀ ਜ਼ੋਨ ਦੀਪ ਸਿੰਘ ਵਾਲਾ ਤੋਂ ਸ਼ਾਮ ਲਾਲ ਬਜਾਜ, ਜ਼ੋਨ ਮਾਨੀ ਸਿੰਘ ਵਾਲਾ ਤੋਂ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ, ਜ਼ੋਨ ਝੋਟੀਵਾਲਾ ਤੋਂ ਅੰਗਰੇਜ਼ ਕੌਰ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ 'ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਾਦਿਕ ਦੇ ਮੁੱਖ ਚੌਂਕ ਵਿਚ ਲੱਡੂ ਵੰਡੇ ਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾਏ | ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਸਮੂਹ ਵੋਟਰਾਂ ਤੇ ਹਮਾਇਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ ਤੇ ਇਨ੍ਹਾਂ ਚੋਣਾਂ 'ਚ ਜੋ ਕੁਝ ਕਮੀਆਂ ਰਹਿ ਗਈਆਂ, ਦਾ ਸੁਧਾਰ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਤਕੜੇ ਹੋ ਕੇ ਲੜਾਂਗੇ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੱਖ ਮੰਤਰੀ ਦਾ ਚਿਹਰਾ ਹੋਣਗੇ | ਉਨ੍ਹਾਂ ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਫ਼ਰੀਦਕੋਟ ਦਾ ਵੀ ਧੰਨਵਾਦ ਕੀਤਾ¢ | ਇਸ ਮੌਕੇ ਸ਼ਿਵਰਾਜ ਸਿੰਘ ਸੰਧੂ, ਮਹਿੰਦਰ ਸਿੰਘ ਢਿੱਲੋਂ, ਗੁਰਜੰਟ ਸਿੰਘ ਗਰੇਵਾਲ, ਗੁਰਜੰਟ ਸਿੰਘ ਮਨਾਵਾਂ, ਰੇਸ਼ਮ ਸਿੰਘ, ਕਰਮ ਸਿੰਘ ਢਿੱਲੋਂ, ਛਿੰਦਰਪਾਲ ਸਿੰਘ ਬਾਬਾ, ਸੁਖਦੇਵ ਸਿੰਘ ਢਿੱਲੋਂ, ਜਸਕਰਨ ਸਿੰਘ ਸੋਹੀ, ਬੇਅੰਤ ਸਿੰਘ, ਭਾਗ ਸਿੰਘ, ਜਸ਼ਨ ਢਿੱਲੋਂ, ਬਲਜੀਤ ਸਿੰਘ, ਨਿਰਮਲ ਸੇਠੀ, ਸੁਰਿੰਦਰਪਾਲ ਸੇਠੀ, ਮੰਦਰ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਨੈਬ ਸਿੰਘ ਅਤੇ ਦਵਿੰਦਰ ਸ਼ਰਮਾ ਆਦਿ ਹਾਜ਼ਰ ਸਨ |