13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨੈਸ਼ਨਲ ਖੇਡਾਂ 'ਚ ਮੁਨਤਾਜ ਕੌਰ ਭੁੱਲਰ ਨੇ ਸੋਨ ਤਗ਼ਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 21-12-2025
ਮੰਡੀ ਲੱਖੇਵਾਲੀ, 20 ਦਸੰਬਰ (ਮਿਲਖ ਰਾਜ)-ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਵਿਖੇ ਨੈਸ਼ਨਲ ਪੱਧਰ ਖੇਡਾਂ ਦੇ ਰੂਲਰ ਸਕੈਟਿੰਗ ਹਾਕੀ ਮੁਕਾਬਲੇ ਵਿਚ ਪੰਜਾਬ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਰਾਫ਼ੀ 'ਤੇ ਕਬਜ਼ਾ ਕੀਤਾ | ਪੰਜਾਬ ਦੀ ਟੀਮ ਵਿਚ 6 ਬੱਚੇ ਸੰਗਰੂਰ, ਚਾਰ ਬੱਚੇ ਸ੍ਰੀ ਮੁਕਤਸਰ ਸਾਹਿਬ, ਇਕ ਬੱਚਾ ਪਟਿਆਲਾ, ਇਕ ਬੱਚਾ ਮੋਹਾਲੀ ਨੇ ਹਿੱਸਾ ਲਿਆ | ਫਾਈਨਲ ਮੈਚ ਵਿਚ ਤਾਮਿਲਲਾਡੂ ਨੂੰ 4-0 ਨਾਲ ਇਕਤਰਫ਼ਾ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਹ ਜਾਣਕਾਰੀ ਦਿੰਦਿਆਂ ਟੀਮ ਦਾ ਹਿੱਸਾ ਰਹੀ ਮੁਨਤਾਜ ਕੌਰ ਭੁੱਲਰ ਦੇ ਪਿਤਾ ਥਾਣੇਦਾਰ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਨਤਾਜ ਜਦੋਂ ਆਪਣੇ ਜੱਦੀ ਪਿੰਡ ਮਦਰੱਸਾ ਵਿਖੇ ਪਹੁੰਚੀ ਤਾਂ ਸਮੁੱਚੇ ਪਿੰਡ ਵਾਸੀਆਂ ਵਲੋਂ ਢੋਲ ਢਮੱਕਿਆਂ ਅਤੇ ਲੱਡੂਆਂ ਨਾਲ ਸਵਾਗਤ ਕੀਤਾ ਗਿਆ | ਮੌਜੂਦਾ ਸਰਪੰਚ ਗੁਰਮੇਲ ਸਿੰਘ ਸਮੇਤ ਪਹੁੰਚੀ ਪੰਚਾਇਤ ਤੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਵਾਸੀਆਂ ਨੇ ਪੂਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ | ਮੁਨਤਾਜ ਕੌਰ ਭੁੱਲਰ ਦੇ ਪਿਤਾ ਨੇ ਕਿਹਾ ਕਿ ਧੀਆਂ ਸਾਡੇ ਸਿਰ ਦਾ ਤਾਜ ਹੁੰਦੀਆਂ ਹਨ | ਇਸ ਮੌਕੇ ਗੁਰਮੇਲ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸੰਧੂ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਗੋਪੀ, ਬਲਰਾਜ ਸਿੰਘ ਮੈਂਬਰ, ਗੁਰਵਿੰਦਰ ਸਿੰਘ ਵਿਰਕ ਮੈਂਬਰ, ਬਲਜਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਰਜਿ.) ਕਾਦੀਆਂ ਬਲਾਕ ਮਲੋਟ ਤੇ ਲੰਬੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਝਬੇਲਵਾਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24