ਫ਼ਰੀਦਕੋਟ, 21 ਦਸੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਪ੍ਰੋ. ਐਸ.ਐਸ. ਬਾਜਵਾ ਦੀ ਪ੍ਰਧਾਨਗੀ ਹੇਠ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਹੋੋਈ | ਮੀਟਿੰਗ ਵਿਚ 23 ਦਸੰਬਰ 2025 ਦਿਨ ਮੰਗਲਵਾਰ ਨੂੰ ਨੈਸ਼ਨਲ ਇੰਟਰ ਡਿਸਟਿ੍ਟਕ ਜੂਨੀਅਰ ਅਥਲੈਟਿਕਸ ਮੀਟ ਕਰਵਾਉਣ ਬਾਰੇ ਵਿਚਾਰ ਵਟਾਂਦਰ ਕੀਤਾ ਗਿਆ | ਇਹ ਟੂਰਨਾਮੈਂਟ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ 23 ਦਸੰਬਰ 2025 ਦਿਨ ਮੰਗਲਵਾਰ ਸਵੇਰੇ 9 ਵਜੇ ਕਰਵਾਇਆ ਜਾਣਾ ਹੈ | ਜਿਸ ਵਿਚ ਅੰਡਰ-14 ਲੜਕੇ ਲੜਕੀਆਂ (21-12-2011 ਤੋਂ 20-12-2013) ਵਿਚਕਾਰ ਜਨਮੇ, ਟਰੈਥਲਨ ਏ 60 ਮੀਟਰ, ਲੰਮੀ ਛਾਲ (5 ਮੀਟਰ ਤੋਂ ਭੱਜ ਕੇ), ਉੱਚੀ ਛਾਲ (ਸੀਜ਼ਰ ਸਟਾਇਲ), ਟਰੈਥਲਨ ਬੀ 60 ਮੀਟਰ, ਲੰਮੀ ਛਾਲ (ਪੰਜ ਮੀਟਰ ਤੋਂ ਭੱਜ ਕੇ), ਬੈਕ ਥਰੋ ਇਕ ਕਿੱਲੋ ਗੋਲਾ, ਟਰੈਥਲਨ ਸੀ 60 ਮੀਟਰ ਲੰਮੀ ਛਾਲ (5 ਮੀਟਰ ਤੋਂ ਭੱਜ ਕੇ), 600 ਮੀਟਰ ਦੌੜ, ਕਿਡਸ ਜੈਵਲਨ (5 ਮੀਟਰ ਤੋਂ ਭੱਜ ਕੇ), ਅੰਡਰ-16 ਲੜਕੇ ਲੜਕੀਆਂ (21-12-2009 ਤੋਂ 20-12-2011 ਦੇ ਵਿਚਕਾਰ ਜਨਮੇ) 60 ਮੀਟਰ ਦੌੜ, 600 ਮੀਟਰ ਦੌੜ, ਉੱਚੀ ਛਾਲ ਸੀਜ਼ਰ ਸਟਾਇਲ, ਲੰਮੀ ਛਾਲ (5 ਮੀਟਰ ਤੋਂ ਭੱਜ ਕੇ), ਡਿਸਕਸ ਥਰੋ, ਸ਼ਾਟ ਪੁੱਟ ਖੜ੍ਹ 3 ਕਿੱਲੋ ਵਾਲਾ, ਜੈਵਲਨ ਥਰੋ (10 ਮੀਟਰ ਤੋਂ ਭੱਜ ਕੇ) 500 ਗ੍ਰਾਮ | ਸਾਰੇ ਖਿਡਾਰੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣੇ ਜਨਮ ਦਾ ਅਸਲ ਸਬੂਤ ਨਾਲ ਲੈ ਕੇ ਆਉਣ | ਇਸ ਮੌਕੇ ਹਰਜਿੰਦਰ ਸਿੰਘ ਸੰਧੂ ਅਰਾਈਆਂਵਾਲ, ਪ੍ਰੋ. ਜਤਿੰਦਰ ਸਿੰਘ ਖ਼ਾਲਸਾ, ਜਨਿੰਦਰ ਜੈਨ, ਰਵਿੰਦਰ ਮੋਹਨ ਸੇਠੀ, ਐਡ. ਰਣਜੀਤ ਸਿੰਘ, ਜਸਵੰਤ ਸਿੰਘ ਪੁਰਬਾ, ਪ੍ਰੋ. ਅਮਰਿੰਦਰ ਸਿੰਘ, ਬਲਜਿੰਦਰ ਸਿੰਘ, ਨਵਰਾਜ ਸਿੰਘ, ਐਡ. ਸ਼ਾਮ ਸੁੰਦਰ, ਤੇਜਿੰਦਰ ਸਿੰਘ ਛਿੰਦਾ, ਚਰਨਜੀਤ ਸਿੰਘ ਜੌਹਲ, ਗੁਰਜਾਪ ਸਿੰਘ ਸੇਖੋਂ, ਹੈਡਮਾਸਟਰ ਗੁਰਚਰਨ ਸਿੰਘ, ਰਵੀ ਕਾਂਤ, ਮਨਦੀਪ ਕੁਮਾਰ ਅਥਲੈਟਿਕਸ ਕੋਚ, ਪੂਜਾ ਰਾਣੀ ਅਥਲੈਟਿਕਸ ਕੋਚ, ਹਰਪ੍ਰੀਤ ਕੌਰ ਅਥਲੈਟਿਕਸ ਕੋਚ ਅਤੇ ਸਿਮਰਨ ਸਿੰਘ ਮੱਛੀ ਆਦਿ ਹਾਜ਼ਰ ਸਨ |