29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਿਮਿਟ ਕਾਲਜ ਵਿਖੇ ਵਿਸ਼ਵ ਮੈਂਟਲ ਹੈਲਥ ਦਿਵਸ ਮਨਾਇਆ

ਮਲੋਟ, 29 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵਿਖੇ ਅਪਲਾਈਡ ਸਾਇੰਸ ਵਿਭਾਗ ਵਲੋਂ ਵਿਸ਼ਵ ਮੈਂਟਲ ਹੈਲਥ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਡਾ.

Ad Position 21
No active advertisement
ਅਜੀਤ ਡੈਸਕ 30-10-2026
ਮਲੋਟ, 29 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵਿਖੇ ਅਪਲਾਈਡ ਸਾਇੰਸ ਵਿਭਾਗ ਵਲੋਂ ਵਿਸ਼ਵ ਮੈਂਟਲ ਹੈਲਥ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਡਾ. ਜਸਕਰਨ ਸਿੰਘ ਭੁੱਲਰ, ਪ੍ਰੋਗਰਾਮ ਕੋਆਰਡੀਨੇਟਰ ਮੈਡਮ ਵੰਦਨਾ ਤੇ ਮਮਤਾ ਗੋਇਲ ਨੇ ਦੱਸਿਆ ਕਿ ਅੱਜ ਦਾ ਦਿਨ ਪੂਰੀ ਦੁਨੀਆ ਵਿਚ ਸਕਾਰਾਤਮਕ ਸੋਚ ਅਤੇ ਮੈਂਟਲ ਦੇ ਹੈਲਥ ਨੂੰ ਸਮਰਪਿਤ ਰਹਿੰਦਾ ਹੈ। ਵਰਲਡ ਮੈਂਟਲ ਹੈਲਥ ਦਿਵਸ ਮਨਾਉਣ ਲਈ ਸੰਸਥਾ ਵਿਚ ਆਰਟ ਆਫ਼ ਲਿਵਿੰਗ ਐਨ.ਜੀ.ਓ. ਦੇ ਮੈਂਬਰ ਬਰਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਸੰਸਥਾ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਸਕਾਰਾਤਮਕ ਸੋਚ ਅਪਣਾਉਣ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਬਰਿੰਦਰ ਸਿੰਘ ਨੇ ਵੱਖ-ਵੱਖ ਕਿਰਿਆਵਾਂ ਜਿਵੇਂ ਕਿ ਸੁਦਰਸ਼ਨ ਕਿਰਿਆ ਨਾਲ ਆਪਣੇ ਮਨ ਦੀ ਸ਼ੁੱਧਤਾ ਤੇ ਦਿਮਾਗੀ ਹੈਲਥ ਨੂੰ ਵਧੀਆ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਕਰਾਤਮਕ ਸੋਚ ਅਪਣਾਉਣ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸੰਸਥਾ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਬੀ.ਐਸ.ਸੀ. ਨਾਨ ਮੈਡੀਕਲ ਤੇ ਬੀ.ਟੈਕ. ਏ.ਆਈ.ਐਮ.ਐਲ. ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਲਾਹਾ ਖੱਟਿਆ। ਇਸ ਮੌਕੇ ਸੰਸਥਾ ਦੇ ਡੀਨ ਸਟੂਡੈਂਟ ਵੈਲਫੇਅਰ ਡਾ. ਮੋਹਿਤ ਕੁਮਾਰ, ਸੁਨੀਲ ਕੁਮਾਰ ਕਲਰਕ ਅਤੇ ਸਮੂਹ ਸਟਾਫ਼ ਅਪਲਾਈਡ ਸਾਇੰਸ ਵਿਭਾਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਡਾ. ਅਸ਼ਵਨੀ ਬਾਂਸਲ ਨੇ ਅਪਲਾਈਡ ਸਾਇੰਸ ਵਿਭਾਗ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੀ.ਜੀ.ਐਮ. ਕਾਲਜ ਮੋਹਲਾਂ ਨੇ ਯੂਥ ਫੈਸਟੀਵਲ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
Ad Position 24