ਸ਼੍ਰੋਮਣੀ ਅਕਾਲੀ ਦਲ ਬਾਦਲ 2027 ਦੀਆਂ ਚੋਣਾਂ ਨੂੰ ਲੈ ਕੇ ਹੋਇਆ ਸਰਗਰਮ
ਫ਼ਰੀਦਕੋਟ, 29 ਅਕਤੂਬਰ (ਜਸਵੰਤ ਸਿੰਘ ਪੁਰਬਾ)–-ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਅਕਾਲੀ ਦਲ ਦੇ ਸਾਰੇ ਵਿੰਗ ਪੰਜਾਬ ਅੰਦਰ ਹਲਕਾਵਾਰ ਮੀਟਿੰਗਾਂ ਵਿਚ ਰੁੱਝ ਗਏ ਹਨ। ਮੀਟਿੰਗਾਂ ਦਾ ਇਹ ਸਿਲਸਿਲਾ ਪਾਰਟੀ ਵਲੋਂ ਮਾਲਵਾ ਖੇਤਰ ਵਿਚ ਸ਼ੁਰੂ ਕੀਤਾ ਹੋਇਆ ਹੈ।
ਫ਼ਰੀਦਕੋਟ, 29 ਅਕਤੂਬਰ (ਜਸਵੰਤ ਸਿੰਘ ਪੁਰਬਾ)–-ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਅਕਾਲੀ ਦਲ ਦੇ ਸਾਰੇ ਵਿੰਗ ਪੰਜਾਬ ਅੰਦਰ ਹਲਕਾਵਾਰ ਮੀਟਿੰਗਾਂ ਵਿਚ ਰੁੱਝ ਗਏ ਹਨ। ਮੀਟਿੰਗਾਂ ਦਾ ਇਹ ਸਿਲਸਿਲਾ ਪਾਰਟੀ ਵਲੋਂ ਮਾਲਵਾ ਖੇਤਰ ਵਿਚ ਸ਼ੁਰੂ ਕੀਤਾ ਹੋਇਆ ਹੈ। ਹੁਣ ਤੱਕ ਅੱਧਾ ਮਾਲਵਾ ਅਕਾਲੀ ਦਲ ਕਵਰ ਕਰ ਚੁੱਕਿਆ ਹੈ। ਇਨ੍ਹਾਂ ਮੀਟਿੰਗਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੋਂ ਸੁਝਾਅ ਲਏ ਜਾ ਰਹੇ ਹਨ। ਇਨ੍ਹਾਂ ਸੁਝਾਵਾਂ ਦੇ ਆਧਾਰ ਉੱਤੇ ਹੀ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਣ ਦੀ ਗੱਲ ਇਨ੍ਹਾਂ ਮੀਟਿੰਗਾਂ ਵਿਚ ਹੋ ਰਹੀ ਹੈ। ਐਸ.ਸੀ ਵਿੰਗ ਦੀ ਮੀਟਿੰਗਾਂ ਦੀ ਪ੍ਰਧਾਨਗੀ ਸਾਬਕਾ ਮੰਤਰੀ ਅਤੇ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਕਰ ਰਹੇ ਹਨ। ਬੀ.ਸੀ ਵਿੰਗ ਦੀ ਮੀਟਿੰਗ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਹੋ ਰਹੀਆਂ ਹਨ। ਵਪਾਰ ਮੰਡਲਾਂ ਦੀ ਮੀਟਿੰਗ ਪ੍ਰਸਿੱਧ ਕਾਰੋਬਾਰੀ ਅਤੇ ਵਪਾਰ ਵਿੰਗ ਦੇ ਆਗੂ ਐਨ.ਕੇ ਸ਼ਰਮਾ ਕਰ ਰਹੇ ਹਨ। ਯੂਥ ਅਕਾਲੀ ਦਲ ਦੀਆਂ ਮੀਟਿੰਗਾਂ ਸਰਬਜੀਤ ਸਿੰਘ ਝਿੰਜਰ ਕਰ ਰਹੇ ਹਨ। ਇਨ੍ਹਾਂ ਚੋਣਾਂ ਲਈ ਰਾਜ ਦੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਨ। ਇਕ ਨਵੰਬਰ ਨੂੰ ਨੌਜਵਾਨਾਂ ਦੀ ਇਕ ਵਿਸ਼ਾਲ ਮੀਟਿੰਗ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹਲਕੇ ਦੇ ਕਸਬਾ ਸਾਦਿਕ ਵਿਚ ਕਾਰਨ ਆ ਰਹੇ ਹਨ। ਇਸ ਮੀਟਿੰਗ ਦੀ ਸਫ਼ਲਤਾ ਲਈ ਯੂਥ ਆਗੂ ਬਬਰੀਕ ਸਿੰਘ ਰੋਮਾਣਾ ਦੀ ਅਗਵਾਈ ਵਿਚ ਯੂਥ ਵਿੰਗ ਪੱਬਾਂ ਭਾਰ ਦਿਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਇਸਤਰੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਸਤਵੰਤ ਕੌਰ ਜੌਹਲ ਬਣਾਏ ਗਏ ਹਨ। ਆਉਂਦੇ ਦਿਨਾਂ ਵਿਚ ਪੰਜਾਬ ਅੰਦਰ ਉਨ੍ਹਾਂ ਵਲੋਂ ਵੀ ਹਲਕਾ ਵਾਰ ਮੀਟਿੰਗਾਂ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸਾਰੀਆਂ ਮੀਟਿੰਗਾਂ ਨੂੰ ਕੋਆਰਡੀਨੇਟ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਚੋਣਾਂ ਲਈ ਪੂਰੀ ਤਰ੍ਹਾਂ ਸੰਜੀਦਾ ਹਨ। ਉਹ ਇਸ ਸੰਬੰਧ ਵਿਚ ਪਹਿਲਾਂ ਹੀ ਇਕ-ਇਕ ਕਰਕੇ ਹਲਕਾ ਇੰਚਾਰਜਾਂ ਨਾਲ ਗੱਲ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਦਾ ਮੈਚ ਖੇਡਣ ਤੋਂ ਪਹਿਲਾਂ ਸਾਰੀ ਟੀਮ ਵਾਰਮਅੱਪ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਬਣਦਾ ਹੈ ਜਾਂ ਨਹੀਂ ਪਰ ਪਾਰਟੀ ਆਪਣੇ ਪੱਧਰ ਉੱਤੇ ਤਿਆਰੀ ਵਿਚ ਰੁੱਝੀ ਹੋਈ ਹੈ।