30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚ ਖ਼ੂਨਦਾਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-12-2025
ਫ਼ਰੀਦਕੋਟ, 21 ਦਸੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈ. ਐਚ. ਬੀ. ਟੀ. ਬਲੱਡ ਸੈਂਟਰ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਖੂਨਦਾਨ ਦਿਵਸ ਮਨਾਇਆ ਗਿਆ | ਇਹ ਸਮਾਗਮ ਪ੍ਰੋ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਡਾ. ਸੁਨੀਤਾ ਭਗਤ ਜੁਆਇੰਟ ਡਾਇਰੈਕਟਰ ਪੀ.ਐਸ.ਏ.ਸੀ.ਐਸ. ਸਨ | ਡਾ. ਨੀਤੂ ਕੁੱਕੜ ਪ੍ਰੋਫੈਸਰ ਤੇ ਮੁਖੀ ਆਈ.ਐਚ.ਬੀ.ਟੀ. ਵਿਭਾਗ ਨੇ ਬਲੱਡ ਸੈਂਟਰ 'ਚ ਉਪਲਬਧ ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਫ਼ੈਕਲਟੀ ਮੈਂਬਰਾਂ ਡਾ. ਪਾਰੁਲ ਗਰਗ, ਡਾ. ਅੰਜਲੀ ਹੰਡਾ, ਡਾ. ਨਵਰੀਤ ਸਿੰਘ ਤੇ ਡਾ. ਸਿਮਰਨਜੀਤ ਕੌਰ ਨੇ ਸਵੈਇਛੁਕ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਂਦਿਆਂ ਲੋਕਾਂ ਨੂੰ ਇਸਨੂੰ ਨਿਯਮਤ ਸਮਾਜਿਕ ਜ਼ਿੰਮੇਵਾਰੀ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 46 ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਨੂੰ ਥੈਲੇਸੀਮੀਆ, ਗਾਇਨਕੋਲੋਜੀ ਤੇ ਟਰੌਮਾ ਮਰੀਜ਼ਾਂ ਲਈ ਲਗਾਤਾਰ ਖੂਨ ਉਪਲਬਧ ਕਰਵਾਉਣ ਵਿਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਰਨ ਸਿੰਘ ਸੇਖੋਂ, ਸੁਰੇਸ਼ ਅਰੋੜਾ, ਭਿਲਿੰਦਰ ਸਿੰਘ, ਜਸਕੌਰ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਅਸ਼ੋਕ ਕੁਮਾਰ ਭਟਨਾਗਰ, ਡਾ. ਬਲਜੀਤ ਕੁਮਾਰ, ਦਵਿੰਦਰ ਕੁਮਾਰ ਨੀਟੂ, ਗੁਰਜੀਤ ਸਿੰਘ, ਕੁਲਵੰਤ ਸਿੰਘ ਅਤੇ ਹਰਜੀਤ ਸਿੰਘ ਬਰਾੜ ਨੂੰ 100 ਤੋਂ ਵੱਧ ਵਾਰ ਖ਼ੂਨਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜਦਕਿ ਸੋਨੀਆ ਧਵਾਨ ਤੇ ਹਰਪ੍ਰੀਤ ਕੌਰ ਨੂੰ ਵੀ 25-25 ਵਾਰ ਖ਼ੂਨ ਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ | ਆਈ.ਐਚ.ਬੀ.ਟੀ. ਬਲੱਡ ਸੈਂਟਰ ਅਤੇ ਪੀ.ਐਸ.ਏ.ਸੀ.ਐਸ. ਦੇ ਵਕਤਾਵਾਂ ਨੇ ਖੂਨ ਦਾਨੀਆਂ ਅਤੇ ਐਨ.ਜੀ.ਓਜ਼ ਦੀ ਅਥਾਹ ਮਿਹਨਤ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਹਰੀਨੌਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੀ ਮੀਟਿੰਗ
Ad Position 24