ਕੋਟਕਪੂਰਾ, 21 ਦਸੰਬਰ (ਮੇਘਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌਂ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਪਿ੍ੰਸੀਪਲ ਕੁਲਵਿੰਦਰ ਕੌਰ ਤੇ ਸਕੂਲ ਇੰਚਾਰਜ ਅਨੀਤਾ ਕਟਾਰੀਆ ਦੀ ਅਗਵਾਈ ਹੇਠ ਸਾਇੰਸ ਸਿਟੀ ਕਪੂਰਥਲਾ ਦਾ ਕਰਵਾਇਆ ਗਿਆ¢ ਇਸ ਦੌਰੇ ਮੌਕੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ ਯਾਤਰਾ ਦੌਰਾਨ ਵੱਖ-ਵੱਖ ਪ੍ਰੋਜੈਕਟ ਤੇ ਸ਼ੋਅ ਦਿਖਾਏ ਗਏ ਤੇ ਜਾਣਕਾਰੀ ਦਿੱਤੀ ਗਈ¢ ਵਿੱਦਿਅਕ ਦੌਰੇ ਨੂੰ ਰਵਾਨਾ ਕਰਨ ਸਮੇਂ ਸਕੂਲ ਕਮੇਟੀ ਚੇਅਰਮੈਨ ਅੰਗਰੇਜ਼ ਸਿੰਘ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ, ਮੈਂਬਰ ਸੇਵਾਮੁਕਤ ਮੁੱਖ ਅਧਿਆਪਕ ਗੇਜਰਾਮ ਭੌਰਾ, ਅਧਿਆਪਕ ਦਿਲਸ਼ਾਦ ਸਿੰਘ ਤੇ ਵਿਦਿਆਰਥੀਆਂ ਦੇ ਮਾਪੇ ਤੇ ਅਧਿਆਪਕ ਹਾਜ਼ਰ ਸਨ¢ ਦੌਰੇ ਦੀ ਅਗਵਾਈ ਪੰਜਾਬੀ ਲੈਕਚਰਾਰ ਚਰਨਜੀਤ ਕੌਰ, ਅਧਿਆਪਕਾ ਪਿ੍ਯੰਕਾ ਪਵਾਰ, ਗੁਰਮੇਲ ਸਿੰਘ ਅੰਗਰੇਜੀ ਅਧਿਆਪਕ ਤੇ ਅਧਿਆਪਕ ਬਲਵਿੰਦਰ ਸਿੰਘ ਨੇ ਕੀਤੀ¢