30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 23-12-2025
ਸਾਦਿਕ, 22 ਦਸੰਬਰ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਬੋਹੜ ਸਿੰਘ ਰੁਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਅਗਵਾਈ 'ਚ ਸਾਦਿਕ ਵਿਖੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਈ ਸੀ ਆਈ ਸੀ ਬੈਂਕ ਬਰਾਂਚ ਸਾਦਿਕ ਅਤੇ ਬਿਜਲੀ ਬੋਰਡ ਦਫ਼ਤਰ ਸਾਦਿਕ ਵਿਖੇ ਧਰਨਾ ਦਿੱਤਾ ਗਿਆ | ਇਸ ਮੌਕੇ ਨਾਇਬ ਸਿੰਘ ਬਲਾਕ ਪ੍ਰਧਾਨ ਸਾਦਿਕ ਨੇ ਕਿਹਾ ਕਿ ਆਈ ਸੀ ਆਈ ਸੀ ਆਈ ਬੈਂਕ ਬਰਾਂਚ ਸਾਦਿਕ ਵਲੋਂ ਪਿੰਡ ਡੋਡ ਦੇ ਕਿਸਾਨ ਗੁਰਮੇਲ ਸਿੰਘ ਨੂੰ ਐਨ ਓ ਸੀ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਸੀ ਜਦੋਂ ਕਿ ਗੁਰਮੇਲ ਸਿੰਘ ਵਲੋਂ ਬੈਂਕ ਤੋਂ ਲਿਆ ਹੋਇਆ ਪੂਰਾ ਕਰਜ਼ਾ ਉਤਾਰ ਦਿੱਤਾ ਗਿਆ ਹੈ | ਇਸ ਮੌਕੇ ਕਿਸਾਨ ਆਗੂਆਂ ਦੀ ਬੈਂਕ ਬਰਾਂਚ ਮੈਨੇਜਰ ਨਾਲ ਹੋਈ ਗੱਲਬਾਤ ਤੋਂ ਬਾਅਦ ਬੈਂਕ ਮੈਨੇਜਰ ਵਲੋਂ ਵਿਸ਼ਵਾਸ ਦਿਆਇਆ ਗਿਆ ਕਿ ਕਿਸਾਨ ਨੂੰ ਜਲਦੀ ਹੀ ਐਨ.ਓ.ਸੀ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਇਸੇ ਤਰਾਂ ਪੀ ਐਨ ਬੀ ਬੈਂਕ ਬਰਾਂਚ ਸਾਦਿਕ ਅਤੇ ਐਚ ਡੀ ਐਫ ਸੀ ਬੈਂਕ ਬਰਾਂਚ ਸਾਦਿਕ ਵਿਖੇ ਵੀ ਕੁਝ ਕਿਸਾਨਾਂ ਦਾ ਐਨ ਓ ਸੀ ਸਰਟੀਫ਼ਿਕੇਟ ਨਾ ਮਿਲਣ ਦਾ ਪਿਛਲੇ ਕਾਫ਼ੀ ਸਮੇਂ ਤੋਂ ਰੌਲਾ ਚੱਲ ਰਿਹਾ ਸੀ ਬਾਰੇ ਵੀ ਬਰਾਂਚ ਮੈਨੇਜਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਗਿਆ | ਬਿਜਲੀ ਬੋਰਡ ਦਫ਼ਤਰ ਸਾਦਿਕ ਵਿਖੇ ਬੋਲਦਿਆਂ ਨਾਇਬ ਸਿੰਘ ਬਲਾਕ ਪ੍ਰਧਾਨ ਸਾਦਿਕ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਹਰੇਕ ਸਰਕਾਰੀ ਵਿਭਾਗ ਨੂੰ ਪ੍ਰਾਈਵੇਟ ਕਰਨ 'ਤੇ ਤੁਲੀ ਹੋਈ ਹੈ ਅਤੇ ਪਿੰਡਾਂ ਵਿਚ ਸਮਾਰਟ ਮੀਟਰ ਵੀ ਲਗਾਏ ਜਾ ਰਹੇ ਹਨ ਜਿਸਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਵਿਰੋਧ ਕਰਦਿਆਂ ਵੱਖ-ਵੱਖ ਪਿੰਡਾਂ ਤੋਂ ਉਤਾਰ ਕੇ ਲਿਆਂਦੇ ਹੋਏ ਸੌ ਦੇ ਕਰੀਬ ਸਮਾਰਟ ਮੀਟਰ ਬਿਜਲੀ ਬੋਰਡ ਦਫ਼ਤਰ ਸਾਦਿਕ ਵਿਖੇ ਜਮ੍ਹਾਂ ਕਰਵਾਏ ਗਏ | ਇਸ ਮੌਕੇ ਸਰਤਾਜ ਸਿੰਘ ਜੰਡ ਵਾਲਾ ਨੂੰ ਬਲਾਕ ਦਾ ਮੀਤ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਲਵਪ੍ਰੀਤ ਚੱਕ ਸਾਹੂ, ਗੁਰਪ੍ਰੀਤ ਸਿੰਘ ਕਾਉਣੀ, ਗੁਰਮੇਲ ਸਿੰਘ ਡੋਡ, ਸਵਰਨ ਸਿੰਘ ਡੋਡ, ਜਗਤਾਰ ਸਿੰਘ ਸ਼ੇਰ ਸਿੰਘ ਵਾਲਾ, ਅੰਮਿ੍ਤਪਾਲ ਸਿੰਘ ਘੁੱਦੂਵਾਲਾ, ਗੁਰਪ੍ਰੀਤ ਸਿੰਘ ਸਾਦਿਕ, ਗੁਰਦੇਵ ਸਿੰਘ ਜੰਡਵਾਲਾ, ਬੇਅੰਤ ਸਿੰਘ ਸਾਧੂ ਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੇਖਕ ਪ੍ਰਮੋਦ ਧੀਰ ਨੇ ਨਵੀਂ ਪੁਸਤਕ 'ਜਗਦੀ ਅੱਖ ਜਗਾਏ ਆਸ' ਦਾ ਸੈੱਟ ਡਾਇਟ ਫ਼ਰੀਦਕੋਟ ਦੀ ਲਾਇਬ੍ਰੇਰੀ ਨੂੰ ਸੌਂਪਿਆ ਅਗਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ-ਢਿੱਲਵਾਂ, ਬੁਰਜ
Ad Position 24