30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਲੇਖਕ ਪ੍ਰਮੋਦ ਧੀਰ ਨੇ ਨਵੀਂ ਪੁਸਤਕ 'ਜਗਦੀ ਅੱਖ ਜਗਾਏ ਆਸ' ਦਾ ਸੈੱਟ ਡਾਇਟ ਫ਼ਰੀਦਕੋਟ ਦੀ ਲਾਇਬ੍ਰੇਰੀ ਨੂੰ ਸੌਂਪਿਆ

Ad Position 21
No active advertisement
ਅਜੀਤ ਡੈਸਕ 23-12-2025
ਜੈਤੋ, 22 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਪ੍ਰਮੋਦ ਧੀਰ ਲੇਖਕ ਕਮ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਢੈਪਈ ਨੇ ਆਪਣੀ ਨਵੀਂ ਲਿਖੀ ਕਿਤਾਬ 'ਜਗਦੀ ਅੱਖ ਜਗਾਏ ਆਸ' ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਰੀਦਕੋਟ ਨੀਲਮ ਰਾਣੀ, ਪਿ੍ੰਸੀਪਲ ਡਾਇਟ ਫ਼ਰੀਦਕੋਟ ਭੁਪਿੰਦਰ ਸਿੰਘ ਬਰਾੜ ਅਤੇ ਲੈਕਚਰਾਰ ਡਾਇਟ ਕੰਵਰਜੀਤ ਸਿੰਘ ਸੇਖ਼ੋਂ, ਰਾਜ ਕੁਮਾਰ ਅਤੇ ਰਮਨਦੀਪ ਕੌਰ ਨੂੰ ਭੇਟ ਕੀਤੀ | ਲੇਖਕ ਪ੍ਰਮੋਦ ਧੀਰ ਨੇ ਕਿਤਾਬਾਂ ਦਾ ਇਕ ਸੈੱਟ ਡਾਇਟ ਫ਼ਰੀਦਕੋਟ ਦੀ ਲਾਇਬ੍ਰੇਰੀ ਲਈ ਵੀ ਭੇਟ ਕੀਤਾ ਤਾਂ ਕਿ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੀ ਇਸ ਕਿਤਾਬ ਨੂੰ ਈ.ਟੀ.ਟੀ ਕਰਨ ਵਾਲੇ ਡਾਇਟ ਫ਼ਰੀਦਕੋਟ ਦੇ ਵਿਦਿਆਰਥੀ ਵੀ ਪੜ੍ਹ ਸਕਣ | ਇਸ ਕਿਤਾਬ ਵਿਚ ਨੈਤਿਕ ਕਦਰਾਂ ਕੀਮਤਾਂ, ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਨੁਕਤੇ, ਕੰਪਿਊਟਰ ਸਿੱਖਿਆ, ਏ ਆਈ, ਸਾਈਬਰ ਕ੍ਰਾਈਮ ਅਤੇ ਇਤਿਹਾਸਕ ਆਦਿ ਕਈ ਤਰ੍ਹਾਂ ਦੇ ਵਿਸ਼ਿਆਂ ਨਾਲ ਸਬੰਧਿਤ ਵਾਰਤਕ ਰੂਪ ਵਿਚ ਕਈ ਲੇਖ ਲਿਖੇ ਗਏ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਰੀਦਕੋਟ ਨੀਲਮ ਰਾਣੀ, ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ, ਡਾਇਟ ਦੇ ਲੈਕਚਰਾਰ ਡਾ. ਸੰਜੀਵ ਕਟਾਰੀਆ ਅਤੇ ਡਾ. ਰਵਿੰਦਰ ਕੁਮਾਰ ਆਦਿ ਸਮੂਹ ਸਟਾਫ਼ ਨੇ ਲੇਖਕ ਪ੍ਰਮੋਦ ਧੀਰ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਧੰਨ ਸਿੰਘ ਕਰੀਰਵਾਲੀ ਵਲੋਂ ਨਵ-ਪ੍ਰਕਾਸ਼ਤ ਪੁਸਤਕ 'ਮਨ-ਮਸਤਕ' ਦੀਆਂ ਪ੍ਰਥਮ ਪ੍ਰਤੀਆਂ ਆਪਣੇ ਅਧਿਆਪਕਾਂ ਨੂੰ ਭੇਟ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦਿੱਤਾ ਧਰਨਾ
Ad Position 24