30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਰਕਾਰੀ ਪ੍ਰਾਇਮਰੀ ਸਕੂਲ ਲਾਲੇਆਣਾ ਵਿਖੇ ਦੰਦਾਂ ਅਤੇ ਸਿਹਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-12-2025
ਕੋਟਕਪੂਰਾ, 22 ਦਸੰਬਰ (ਮੇਘਰਾਜ)-ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਾਲੇਆਣਾ ਵਿਖੇ ਦੰਦਾਂ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਕਰੀਬ 100 ਵਿਦਿਆਰਥੀਆਂ ਨੂੰ ਦੰਦਾਂ ਅਤੇ ਡੇਂਗੂ ਜਾਗਰੂਕਤਾ ਬਾਰੇ ਦੱਸਿਆ ਗਿਆ | ਦੰਦਾਂ ਦੇ ਮਾਹਿਰ ਡਾ. ਪਾਰਸ ਅਰੋੜਾ ਨੇ ਬੱਚਿਆਂ ਦੇ ਦੰਦਾਂ ਨੂੰ ਤੰਦਰੁਸਤ ਰੱਖਣ ਬਾਰੇ ਜਾਣਕਾਰੀ ਦਿੱਤੀ ਅਤੇ ਦੰਦਾਂ ਦੀ ਜਾਂਚ ਕੀਤੀ | ਉਪਰੰਤ ਡਾ. ਹਿਮਾਂਸ਼ੂ ਨੇ ਡੇਂਗੂ ਤੋਂ ਬਚਾਅ ਕਰਨ ਦੇ ਸਾਧਨ ਬਾਰੇ ਜਾਣਕਾਰੀ ਦਿੱਤੀ | ਕਲੱਬ ਦੇ ਅਹੁਦੇਦਾਰ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਉਕਤ ਸਕੂਲ ਨੂੰ ਕਲੱਬ ਵਲੋਂ ਪਿਛਲੇ 2 ਸਾਲਾਂ ਤੋਂ ਗੋਦ ਲਿਆ ਹੋਇਆ ਹੈ ਅਤੇ ਕਲੱਬ ਜ਼ਰੂਰਤਮੰਦ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਰਹਿੰਦਾ ਹੈ | ਮਨਦੀਪ ਸਿੰਘ ਸਰਾਂ ਅਤੇ ਚੰਦਰ ਪ੍ਰਕਾਸ਼ ਅਰੋੜਾ ਨੇ ਦੱਸਿਆ ਕਿ ਕਲੱਬ ਵਲੋਂ ਸਰਦੀ ਤੋਂ ਬਚਣ ਲਈ ਬੱਚਿਆਂ ਨੂੰ ਟੋਪੀਆਂ, ਦਸਤਾਨੇ, ਕੰਨਪਟੀ, ਜੁਰਾਬਾਂ, ਕਿਤਾਬਾਂ, ਕਾਪੀਆਂ ਅਤੇ ਹੋਰ ਪੜ੍ਹਨ ਸਮੱਗਰੀ ਵੰਡੀ ਗਈ | ਵਿਦਿਆਰਥੀਆਂ ਨੂੰ ਦੰਦਾ ਵਾਲੇ ਬੁਰਸ਼ ਤੇ ਟੁੱਥਪੇਸਟ ਵੀ ਦਿੱਤੇ ਗਏ | ਇਸ ਮੌਕੇ ਰਮੇਸ਼ ਅਹੂਜਾ, ਵਰਿੰਦਰ ਸਿੰਘ ਅਰਨੇਜਾ, ਬਲਜੀਤ ਸਿੰਘ ਖੀਵਾ, ਸੰਦੀਪ ਕਟਾਰੀਆ, ਗੁਰਮੀਤ ਸਿੰਘ ਮਠਾੜੂ, ਕਰੋੜੀ ਮੱਲ ਮਿੱਤਲ, ਸਰਪੰਚ ਜਸਵਿੰਦਰ ਸਿੰਘ ਖਾਲਸਾ, ਸਤਪਾਲ ਅਰੋੜਾ ਪ੍ਰਧਾਨ ਨਿਰੋਗ ਬਾਲ ਆਸ਼ਰਮ, ਡਾ. ਪਰਮਜੀਤ ਸਿੰਘ, ਮਹੰਤ ਬਾਬਾ ਪਰਸਨ ਦਾਸ, ਕੁਲਦੀਪ ਸਿੰਘ ਚਮੇਲੀ ਅਤੇ ਸਕੂਲ ਅਧਿਆਪਕ ਨਿਤਿਨ ਮਲਿਕ, ਕਮਲਜੀਤ ਕੌਰ, ਮੀਨੂੰ ਗੋਇਲ, ਸਿਮਰਜੀਤ ਕੌਰ ਤੇ ਰੂਪ ਰਾਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਸਭ ਤੋਂ ਛੋਟੀ ਉਮਰ 'ਚ ਬਣੀ ਬਲਾਕ ਸੰਮਤੀ ਮੈਂਬਰ ਅਗਲੀ ਖ਼ਬਰ ਪੰਜਾਬ ਰਾਜ ਫ਼ਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਦੀ ਚੋਣ ਹੋਈ
Ad Position 24