30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਜਾਬ ਰਾਜ ਫ਼ਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 23-12-2025
ਫ਼ਰੀਦਕੋਟ, 22 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਫ਼ਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ, ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੀ ਨਵੀਂ ਕਮੇਟੀ ਦੀ ਚੋਣ ਸੂਬਾ ਚੋਣ ਅਬਜ਼ਰਵਰ ਜੋਗਿੰਦਰ ਸਿੰਘ ਮਾਹਲਾ ਅਤੇ ਗੁਰਚਰਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸਾਥੀ ਰਾਜਿੰਦਰ ਅਰੋੜਾ ਵਲੋਂ ਪਿਛਲੀ ਬਾਡੀ ਦੁਆਰਾ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸਾਥੀ ਕੁਲਦੀਪ ਸਿੰਘ ਚਹਿਲ ਵਲੋਂ ਬਤੌਰ ਪ੍ਰਧਾਨ ਪਿਛਲੀ ਬਾਡੀ ਭੰਗ ਕਰਦੇ ਹੋਏ ਨਵੀਂ ਬਾਡੀ ਦੀ ਚੋਣ ਪ੍ਰਕਿਰਿਆ 'ਤੇ ਸਹਿਮਤੀ ਪ੍ਰਗਟ ਕੀਤੀ | ਚੋਣ ਪ੍ਰਕਿਰਿਆ ਵਿਚ ਜ਼ਿਲ੍ਹੇ ਦੇ ਲਗਪਗ 90 ਫ਼ੀਸਦੀ ਸੀਨੀਅਰ ਫਾਰਮੇਸੀ ਅਫ਼ਸਰਾਂ/ਫਾਰਮੇਸੀ ਅਫ਼ਸਰਾਂ ਨੇ ਹਿੱਸਾ ਲਿਆ | ਸਰਬਸੰਮਤੀ ਨਾਲ ਨੇਪਰੇ ਚੜ੍ਹੀ ਅੱਜ ਦੀ ਚੋਣ ਵਿਚ ਕੁਲਦੀਪ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਅਰੋੜਾ ਜ਼ਿਲ੍ਹਾ ਸਕੱਤਰ, ਸੁਖਦੀਪ ਸ਼ਰਮਾ ਵਿੱਤ ਸਕੱਤਰ, ਸੰਜੀਵ ਸਿੰਗਲਾ ਮੀਤ ਪ੍ਰਧਾਨ-ਕਮ-ਮੁੱਖ ਸਲਾਹਕਾਰ ਅਤੇ ਸੁਖਜਿੰਦਰ ਗਰੋਵਰ ਦੀ ਆਡੀਟਰ ਵਜੋਂ ਨਵੇਂ ਆਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਤੋਂ ਇਲਾਵਾ ਜ਼ਿਲ੍ਹਾ ਜਥੇਬੰਦੀ ਦੇ ਬਲਾਕਾਂ ਦੇ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਅਰਸ਼ਦੀਪ ਸਿੰਘ ਗੋਂਦਾਰਾ ਜਥੇਬੰਦਕ ਸਕੱਤਰ, ਜਸਕਰਨ ਸਿੰਘ ਬਰਾੜ ਬਲਾਕ ਪ੍ਰਧਾਨ ਬਾਜਾਖਾਨਾ, ਨਵਕਾਸ਼ ਸਿੰਘ ਢਿੱਲੋਂ ਬਲਾਕ ਪ੍ਰਧਾਨ ਫ਼ਰੀਦਕੋਟ ਅਤੇ ਪਿ੍ਤਪਾਲ ਕੌਰ ਬਲਾਕ ਪ੍ਰਧਾਨ ਜੰਡ ਸਾਹਿਬ ਦੀ ਚੋਣ ਕੀਤੀ ਗਈ | ਇਸ ਮੌਕੇ ਸੂਬਾ ਚੋਣ ਅਬਜ਼ਰਵਰ ਜੋਗਿੰਦਰ ਸਿੰਘ ਮਾਹਲਾ ਅਤੇ ਗੁਰਚਰਨ ਸਿੰਘ ਸੰਧੂ ਵਲੋਂ ਨਵੀਂ ਚੁਣੀ ਗਈ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਜਥੇਬੰਦਕ ਕੰਮਾਂ ਵਿਚ ਇਮਾਨਦਾਰੀ, ਲਗਨ ਅਤੇ ਇੱਕਜੁੱਟਤਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਾਜ਼ਰ ਸਾਬਕਾ ਜ਼ਿਲ੍ਹਾ ਪ੍ਰਧਾਨ ਨਰੇਸ਼ ਸਰਮਾ ਅਤੇ ਸਾਬਕਾ ਜ਼ਿਲ੍ਹਾ ਸਕੱਤਰ ਹਰਪਾਲ ਸਿੰਘ ਨੇ ਨਵੀਂ ਚੁਣੀ ਗਈ ਜ਼ਿਲ੍ਹਾ ਬਾਡੀ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਲਾਲੇਆਣਾ ਵਿਖੇ ਦੰਦਾਂ ਅਤੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਧੰਨ ਸਿੰਘ ਕਰੀਰਵਾਲੀ ਵਲੋਂ ਨਵ-ਪ੍ਰਕਾਸ਼ਤ ਪੁਸਤਕ 'ਮਨ-ਮਸਤਕ' ਦੀਆਂ ਪ੍ਰਥਮ ਪ੍ਰਤੀਆਂ ਆਪਣੇ ਅਧਿਆਪਕਾਂ ਨੂੰ ਭੇਟ
Ad Position 24