29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਲਕਾ ਜੈਤੋ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੋਈ ਸ਼ਰਮਨਾਕ ਹਾਰ

Ad Position 21
No active advertisement
ਅਜੀਤ ਡੈਸਕ 23-12-2025
ਬਾਜਾਖਾਨਾ, 22 ਦਸੰਬਰ (ਜਗਦੀਪ ਸਿੰਘ ਗਿੱਲ)-ਬਲਾਕ ਸੰਮਤੀ ਚੋਣਾਂ ਦੌਰਾਨ ਜੈਤੋ 'ਚ ਕਾਂਗਰਸ ਦੀ ਧੜੇਬੰਦੀ ਅਤੇ ਜ਼ਿਲ੍ਹੇ ਦੇ ਇਕ ਵੱਡੇ ਪੰਜਾਬ ਪੱਧਰ ਦੇ ਕਾਂਗਰਸੀ ਲੀਡਰ ਦੀ ਮਨਮਰਜ਼ੀ ਅਤੇ ਸੀਨੀਅਰ ਆਗੂਆਂ ਨੂੰ ਨਜ਼ਰ ਅੰਦਾਜ ਕਰਕੇ ਆਪਣੀ ਮਨਮਰਜ਼ੀ ਨਾਲ ਹਲਕਾ ਇੰਚਾਰਜ ਲਗਵਾਉਣਾ ਅਤੇ ਬਿਨ੍ਹਾਂ ਕਿਸੇ ਦੀ ਸਲਾਹ ਤੋਂ ਆਪਣੀ ਮਰਜ਼ੀ ਨਾਲ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੀਆਂ ਟਿਕਟਾਂ ਗੈਰ ਤਜਰਬੇਕਾਰ ਬੰਦਿਆਂ ਨੂੰ ਦੇਣ ਕਰਕੇ ਜੈਤੋ ਦੇ ਸਾਰੇ ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਦਾ ਸਫ਼ਾਇਆ ਹੋ ਗਿਆ¢ ਕਾਂਗਰਸ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਨੇ ਕਾਂਗਰਸ ਦੇ ਲੋਕਲ ਅਤੇ ਸੀਨੀਅਰ ਨੇਤਾਵਾਂ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਯਾਦ ਕਰਵਾ ਦਿੱਤੀ¢ ਜਿਨ੍ਹਾਂ ਨੇ ਸਾਰੇ ਹਲਕੇ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਸਾਰੀ ਕਾਂਗਰਸ ਪਾਰਟੀ ਨੂੰ ਇਕ ਧਾਗੇ ਵਿਚ ਪਰੋ ਕੇ ਰੱਖਿਆ ਹੋਇਆ ਸੀ ਅਤੇ ਬੀਬੀ ਜਾਵੇਦ ਅਖਤਰ ਵਲੋਂ ਵੀ ਇਲਾਕੇ ਦੇ ਸਮੂਹ ਕਾਂਗਰਸੀਆਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋ ਕੇ ਆਪਣੀ ਸਮੇਂ-ਸਮੇਂ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਹਲਕਾ ਜੈਤੋ ਵਿਖੇ ਐਲ.ਡੀ.ਐਮ .ਵਜੋਂ ਪਾਰਟੀ ਵਲੋਂ ਦਿੱਤੀਆਂ ਸੇਵਾਵਾਂ ਨੂੰ ਬਾਖੂਬੀ ਨਾਲ ਨਿਭਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦਾ ਪਰਿਵਾਰ ਪਿਛਲੇ 8 ਸਾਲ ਤੋਂ ਨਿਰੰਤਰ ਹਲਕਾ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੁੰਦਾ ਆ ਰਿਹਾ ਹੈ ਅਤੇ ਲੋਕਾਂ ਨਾਲ ਅੱਜ ਵੀ ਉਸੇ ਤਰ੍ਹਾਂ ਮੇਲ ਜੋਲ ਬਣਿਆ ਹੋਇਆ ਹੈ, ਸਾਲ 2019 ਵਿਚ ਮੋਦੀ ਲਹਿਰ ਵਿਚ ਵੀ ਵਿਧਾਨ ਸਭਾ ਹਲਕਾ ਜੈਤੋ ਵਿਚੋਂ ਕਾਂਗਰਸ ਦੀਆਂ 18 ਹਜ਼ਾਰ ਦੇ ਕਰੀਬ ਵੋਟਾਂ ਵਧੀਆਂ ਸਨ ¢ ਜਿਸਦਾ ਦਾ ਵੱਡਾ ਕਾਰਨ ਮੁਹੰਮਦ ਸਦੀਕ ਦੀ ਦੂਰ ਅੰਦੇਸ਼ੀ ਅਤੇ ਹਲਕੇ ਦੀ ਨਿਸ਼ਕਾਮ ਸੇਵਾ ਅਤੇ ਹਰੇਕ ਕਾਂਗਰਸੀ ਵਰਕਰ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਇਕ ਲੜੀ ਵਿਚ ਪਰੋ ਕੇ ਰੱਖਣਾ ਸੀ¢ ਸੋਚਣਯੋਗ ਹੈ ਕਿ ਜਦੋਂ ਮੋਦੀ ਦੀ ਹਨ੍ਹੇਰੀ 'ਚ ਜੈਤੋ ਹਲਕੇ ਤੋਂ ਵੋਟਾਂ ਨਹੀਂ ਘਟੀਆਂ ਸਨ ਤਾਂ ਹੁਣ ਇਹੋ ਜਿਹਾ ਕੀ ਹੋ ਗਿਆ ਕਿ ਜੈਤੋ ਹਲਕੇ ਤੋਂ ਕਾਂਗਰਸ ਪਾਰਟੀ 0 ਸੀਟਾਂ 'ਤੇ ਸਿਮਟ ਕੇ ਰਹਿ ਗਈ ¢ ਜੇਕਰ ਕਾਂਗਰਸ ਹਾਈਕਮਾਨ ਨੇ ਜੈਤੋ ਵਿਧਾਨ ਸਭਾ ਹਲਕੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ 2027 ਵਿਧਾਨ ਸਭਾ ਦੀ ਰਾਹ ਕਾਂਗਰਸ ਲਈ ਆਸਾਨ ਨਹੀਂ ਹੋਵੇਗੀ ¢
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਜੋਧੂ ਕਾਲੋਨੀ ਵਾਸੀ ਅਧਿਕਾਰੀਆਂ ਨੂੰ ਮਿਲੇ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਵੰਡੀਆਂ
Ad Position 24