21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਿਜ਼ਡਮ ਵਰਲਡ ਸਕੂਲ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 26-12-2025
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਸਾਹਿਬਜ਼ਾਦਿਆਂ ਦੀ ਵੀਰਤਾ, ਸਹਿਣਸ਼ੀਲਤਾ ਤੇ ਅਟੁੱਟ ਆਸਥਾ ਨੂੰ ਮਧੁਰ ਸੁਰਾਂ ਰਾਹੀਂ ਦਰਸਾਇਆ | ਮਿਊਜ਼ਿਕ ਅਧਿਆਪਕ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸ਼ਬਦਾਂ ਦੀ ਸਹੀ ਉਚਾਰਨ ਤੇ ਭਾਵਨਾਤਮਕ ਪੇਸ਼ਕਾਰੀ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ | ਅਮਨਦੀਪ ਕੌਰ, ਹਰਮਨਜੀਤ ਕੌਰ, ਮਨਜੀਤ ਕੌਰ, ਪੁਪਿੰਦਰ ਕੌਰ, ਨਿਸ਼ਠਾ ਤੇ ਕੁਲਦੀਪ ਸਿੰਘ ਨੇ ਸੰਗੀਤਕ ਪੇ੍ਰਸ਼ਕਾਰੀਆਂ ਵਿਚ ਵਿਦਿਆਰਥੀਆਂ ਦੀ ਪੂਰੀ ਮਿਹਨਤ ਤੇ ਮਨੋਬਲ ਵਧਾਉਂਦਿਆਂ ਮਹੱਤਵਪੂਰਨ ਯੋਗਦਾਨ ਦਿੱਤਾ | ਵਿਦਿਆਰਥੀਆਂ ਵਲੋਂ ਭਾਸ਼ਣ, ਧਾਰਮਿਕ ਗੀਤ, ਕਵਿਤਾਵਾਂ ਤੇ ਨਾਟਕ ਰੂਪ ਵਿਚ ਸਾਹਿਬਜ਼ਾਦਿਆਂ ਦੀ ਵੀਰਤਾ, ਅਟੱਲ ਧਰਮ ਨਿਸ਼ਠਾ ਤੇ ਅਦੁੱਤੀ ਕੁਰਬਾਨੀ ਨੂੰ ਜੀਵੰਤ ਰੂਪ 'ਚ ਦਰਸਾਇਆ ਗਿਆ | ਸਮਾਗਮ ਦਾ ਸੰਚਾਲਨ ਜੋਤੀ ਕੌਰ ਨੇ ਕੀਤਾ | ਇਸ ਵਿਸ਼ੇਸ਼ ਸਮਾਗਮ ਨੂੰ ਪਿ੍ੰਸੀਪਲ ਸੁਮਨ ਰਾਣੀ, ਵਾਈਸ ਪਿ੍ੰਸੀਪਲ ਸੋਨੀਆ, ਕੋਆਰਡੀਨੇਟਰ ਪੂਨਮ ਸ਼ਰਮਾ ਅਤੇ ਮੋਨਿਕਾ ਵਧਵਾ ਦਾ ਪੂਰਾ ਮਾਰਗ ਦਰਸ਼ਨ ਤੇ ਸਹਿਯੋਗ ਪ੍ਰਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸਿੱਖ ਕਤਲੇਆਮ ਪੀੜਤਾਂ ਦੀ ਸਾਰ ਲਵੇ ਪੰਜਾਬ ਸਰਕਾਰ-ਮੰਨਾ, ਮੱਲ੍ਹੀ <br/> ਅਗਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ
Ad Position 24