ਗਿੱਦੜਬਾਹਾ, 29 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਗਿੱਦੜਬਾਹਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਮੀਟਿੰਗ ਸ਼ਾਮ ਮੰਦਰ ਵਿਖੇ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਦੇਵੀ ਦਿਆਲ ਮਿੱਤਲ, ਮਹਿੰਦਰ ਰਾਠੌੜ, ਰਮੇਸ਼ ਬਾਘਲਾ ਤੇ ਦਰਸ਼ਨ ਗਰਗ ਨੂੰ ਸਰਪ੍ਰਸਤ, ਡਾ. ਅਨਿਲ ਗਰਗ ਨੂੰ ਪ੍ਰਧਾਨ, ਮੁਕੇਸ਼ ਗਰਗ ਸੰਮੀ ਬੁੱਟਰ ਨੂੰ ਮੀਤ ਪ੍ਰਧਾਨ, ਪਵਨ ਬਾਂਸਲ ਸਕੱਤਰ ਅਤੇ ਵਿਸ਼ਨੂੰ ਵਤਰਾਨਾ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਦੁਰਗਾ ਦਾਸ, ਡਾਕਟਰ ਸ਼ਿਵ ਕੁਮਾਰ, ਬਿੱਟੂ ਬਾਂਸਲ, ਸ੍ਰੀਚੰਦ ਪਰੂਥੀ, ਓਮ ਪ੍ਰਕਾਸ਼, ਭਾਨ ਚੰਦ, ਮੁੰਦਰੀ ਰਾਹੀ, ਗੁਰਿੰਦਰ ਸਿੰਗਲਾ, ਅਸ਼ੋਕ ਗਰਗ, ਦਲੀਪ ਚੰਦ, ਗੋਪਾਲ, ਮੁਕੇਸ਼ ਗਰਗ, ਖ਼ੁਸ਼ਹਾਲ ਬਾਂਸਲ, ਲਵਿਸ਼ ਗਰਗ, ਪਵਨ ਸੋਲੰਕੀ, ਕ੍ਰਿਸ਼ਨ ਲਾਲ, ਸੁਨੀਲ ਗਰਗ, ਸੰਜੀਵ ਟਿਪਲਾ, ਪੰਡਿਤ ਸੁਸ਼ੀਲ ਸ਼ਰਮਾ ਹਾਜ਼ਰ ਸਨ |