27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ <br/>

Ad Position 21
No active advertisement
ਭਾਕਿਯੂ ਏਕਤਾ ਉਗਰਾਹਾਂ ਦੀ ਪਿੰਡ ਬਾਹਮਣੀ ਵਾਲਾ ਵਿਖੇ ਆਯੋਜਿਤ ਮੀਟਿੰਗ ਦੇ ਦੌਰਾਨ ਇਕੱਠੇ ਹੋਏ ਆਗੂ ਅਤੇ ਕਿਸਾਨ | ਤਸਵੀਰ-ਹਰਪ੍ਰੀਤ ਸਿੰਘ ਪਰੂਥੀ <br/> 30-12-2025
ਜਲਾਲਾਬਾਦ, 29 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਬਾਹਮਣੀ ਵਾਲਾ ਵਿਖੇ ਕੀਤੀ ਗਈ | ਪਿੰਡ ਦੇ ਲੋਕ ਕਾਫ਼ੀ ਵੱਡੀ ਗਿਣਤੀ ਵਿਚ ਅÏਰਤਾਂ ਤੇ ਬੱਚਿਆਂ ਸਮੇਤ ਲੋਕ ਇਕੱਠੇ ਹੋਏ ਅਤੇ ਆਉਣ ਵਾਲੇ ਬਿਜਲੀ ਐਕਟ 2025 ਅਤੇ ਸੀਡਸ ਬਿੱਲ 2025 2025 ਬਾਰੇ ਵਿਚਾਰ-ਵਟਾਂਦਰਾ ਕੀਤਾ | ਇਸ ਮੀਟਿੰਗ ਦੀ ਅਗਵਾਈ ਬਲਜੀਤ ਸਿੰਘ ਬਾਹਮਣੀ ਵਾਲਾ ਜ਼ਿਲ੍ਹਾ ਖ਼ਜ਼ਾਨਚੀ ਫ਼ਾਜ਼ਿਲਕਾ ਨੇ ਕੀਤੀ | ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਸਰਕਾਰੀ ਅਦਾਰਾ ਪੰਜਾਬ ਰਾਜ ਬਿਜਲੀ ਬੋਰਡ ਹੈ ਉਸ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪ੍ਰਾਈਵੇਟ ਹੱਥਾਂ ਵਿਚ ਦੇਣਾ ਚਾਹੁੰਦੀਆਂ ਹਨ | ਇਸੇ ਤਰ੍ਹਾਂ ਕਰਨ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ ਅਤੇ ਜੋ ਸਾਨੂੰ ਘਰਾਂ ਦੇ ਵਿਚ ਸਬਸਿਡੀ ਮਿਲ ਰਹੀਆਂ ਹਨ, ਉਹ ਸਾਡੇ ਤੋਂ ਖੋਹਣ ਦੀ ਤਿਆਰੀ ਕਰ ਰਹੀ ਹੈ | ਕਿਸਾਨਾਂ ਨੂੰ ਜੋ ਮੋਟਰਾਂ ਦੇ ਬਿੱਲ ਨਹੀਂ ਆ ਰਹੇ ਹਨ, ਉਹ ਬਿੱਲਾਂ ਲਾਉਣ ਦੀ ਤਿਆਰੀ ਵੀ ਕਰ ਰਹੀ ਹੈ | ਸਰਕਾਰ ਵੱਲੋਂ 100% ਸਮਾਰਟ ਮੀਟਰ ਯਾਨੀ ਚਿੱਪ ਵਾਲੇ ਮੀਟਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਹ ਬਿੱਲਾਂ ਦੇ ਆਉਣ ਨਾਲ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਉੱਥੇ ਦੂਜੇ ਪਾਸੇ ਸੀਡਜ਼ ਐਕਟ 2025 ਉਸ ਨੂੰ ਲਿਆ ਕੇ ਸਾਡੇ ਬੀਜਾਂ ਦਾ ਖ਼ਤਮ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਬੀਜਾਂ ਦਾ ਕਾਰੋਬਾਰ ਦੋ-ਚਾਰ ਕੰਪਨੀਆਂ ਨੂੰ ਦੇ ਕੇ ਉਨ੍ਹਾਂ ਕੋਲੋਂ ਹੀ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਇਆ ਜਾਏਗਾ, ਉਹ ਕੰਪਨੀਆਂ ਬੀਜਾਂ ਨੂੰ ਮਹਿੰਗੇ ਮੁੱਲ ਤੇ ਦੇਣਗੀਆਂ, ਸੋ ਇਹਨਾਂ ਦੋਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸੰਯੁਕਤ ਕਿਸਾਨ ਮੋਰਚਾ ਆਉਣ ਵਾਲੇ ਦਿਨਾਂ ਦੇ ਵਿਚ ਵੱਡੇ ਸੰਘਰਸ਼ਾਂ ਦੀ ਤਿਆਰੀ ਕਰ ਰਿਹਾ ਹੈ | ਇਸ ਮੌਕੇ ਪਿੰਡ ਬਾਹਮਣਾ ਵਾਲਾ ਇਕਾਈ ਪ੍ਰਧਾਨ ਮੱਖਣ ਰਾਮ, ਇਕਾਈ ਕੈਸ਼ੀਅਰ ਪ੍ਰਸ਼ੋਤਮ ਖੰਨਾ, ਇਕਾਈ ਸਕੱਤਰ ਜਗਜੀਤ ਕੁਮਾਰ, ਮਨਦੀਪ ਸਿੰਘ, ਮਲਕੀਤ ਸਿੰਘ, ਰੁਲੀਆ ਸਿੰਘ, ਮਲਕੀਤ ਸਿੰਘ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਨਿਲ ਗਰਗ ਇੱਛਾਪੂਰਨ ਸ੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪਿੰ੍ਰਸੀਪਲ ਮਹਿੰਦਰ ਕੁਮਾਰ ਸ਼ਰਮਾ ਰਾਜ ਪੱਧਰੀ ਸਲਾਹਕਾਰ ਨਿਯੁਕਤ <br/>
Ad Position 24