ਬੱਲੂਆਣਾ, 29 ਦਸੰਬਰ (ਜਸਮੇਲ ਸਿੰਘ ਢਿੱਲੋਂ)-ਪਿ੍ੰਸੀਪਲ ਮਹਿੰਦਰ ਕੁਮਾਰ ਸ਼ਰਮਾ ਗੋਬਿੰਦਗੜ੍ਹ ਸਕੂਲ ਨੂੰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਦਾ ਰਾਜ ਪੱਧਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਭਜਨ ਲਾਲ ਬੱਲੂਆਣਾ ਨੇ ਦੱਸਿਆ ਕਿ ਮਹਿੰਦਰ ਕੁਮਾਰ ਸ਼ਰਮਾ ਇਕ ਨੇਕ ਦਿਲ, ਮਿਹਨਤੀ ਅਤੇ ਇਮਾਨਦਾਰ ਵਿਅਕਤੀ ਹਨ | ਅਜਿਹੇ ਵਿਅਕਤੀਆਂ ਦੀ ਸਾਡੀ ਸੋਸਾਇਟੀ ਨੂੰ ਬਹੁਤ ਲੋੜ ਹੈ | ਪਿਛਲੇ ਸਮੇਂ ਵਿਚ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ, ਮਿਹਨਤ ਅਤੇ ਚੰਗੇ ਕੰਮਾਂ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ |