27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੇਂਦਰ ਵਲੋਂ ਲਿਆਂਦੇ ਨਵੇਂ ਮਗਨਰੇਗਾ ਐਕਟ ਦੇ ਖ਼ਿਲਾਫ਼ ਕਾਂਗਰਸ ਦਾ ਦੇਸ਼ ਵਿਆਪੀ ਸੰਘਰਸ਼ 5 ਤੋਂ-ਗੁਰਕੀਰਤ ਸਿੰਘ ਕੋਟਲੀ

Ad Position 21
No active advertisement
ਅਜੀਤ ਡੈਸਕ 30-12-2025
ਫ਼ਰੀਦਕੋਟ, 29 ਦਸੰਬਰ (ਸਤੀਸ਼ ਬਾਗ਼ੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਫ਼ਰੀਦਕੋਟ ਵਿਖੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਤੇ ਕੁਸ਼ਲਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਮਗਨਰੇਗਾ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਕਾਂਗਰਸ ਪਾਰਟੀ ਉਸ ਦਾ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਕੇਵਲ ਕਾਂਗ੍ਹਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਹੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਜਦ ਭਾਰਤ ਦੇ ਪ੍ਰਧਾਨ ਮੰਤਰੀ ਸਨ, ਉਸ ਵੇਲੇ ਮਜ਼ਦੂਰਾਂ ਦੇ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮਹਾਤਮਾਂ ਗਾਂਧੀ ਦੇ ਨਾਂ ਅ 'ਤੇ ਮਗਨਰੇਗਾ ਐਕਟ ਲਿਆਇਆ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਪਾਸ ਕੀਤੇ ਗਏ ਐਕਟ ਦੇ ਅਨੁਸਾਰ ਕੇਂਦਰ ਸਰਕਾਰ 60 ਪ੍ਰਤੀਸ਼ਤ ਅਤੇ ਸੂਬਾ ਸਰਕਾਰ 40 ਪ੍ਰਤੀਸ਼ਤ ਆਪਣਾ ਹਿੱਸਾ ਪਾਵੇਗੀ ਜਦ ਕਿ ਪਹਿਲਾਂ ਕੇਂਦਰ ਸਰਕਾਰ 100 ਪ੍ਰਤੀਸ਼ਤ ਆਪਣਾ ਹਿੱਸਾ ਪਾਉਂਦੀ ਸੀ ਕਿਉਂਕ ਕੇਂਦਰ ਸਰਕਾਰ ਦੇ ਕੋਲ ਵਸੀਲੇ ਬਹੁਤ ਹੁੰਦੇ ਹਨ | ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਮਗਨਰੇਗਾ ਐਕਟ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇਸ਼ ਵਿਆਪੀ ਪੱਧਰ 'ਤੇ 5 ਜਨਵਰੀ ਤੋਂ ਵੱਡਾ ਸੰਘਰਸ਼ ਵਿਢਣ ਜਾ ਰਹੀ ਹੈ ਤੇ ਇਹ ਸੰਘਰਸ਼ ਉਨੀ ਦੇਰ ਤੱਕ ਚੱਲਦਾ ਰਹੇਗਾ, ਜਦ ਤੱਕ ਪਹਿਲਾਂ ਵਾਲਾ ਮਗਨਰੇਗਾ ਐਕਟ ਲਾਗੂ ਨਹੀਂ ਕੀਤਾ ਜਾਂਦਾ | ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਨੇ ਕਿਹਾ ਕਿ ਜਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਨਗਰ ਕੌਂਸਲ ਫ਼ਰੀਦਕੋਟ ਦੇ ਕੋਲ ਕਾਂਗਰਸ ਸਰਕਾਰ ਵਲੋਂ ਛੱਡੇ ਗਏ ਲਗਭਗ 10 ਕਰੋੜ ਦਾ ਫ਼ਿਕਸ ਡੀਪੋਜ਼ਿਟ ਸੀ ਅਤੇ ਉਸ ਤੋਂ ਪੰਜਾਬ ਸਰਕਾਰ ਵਲੋਂ ਫ਼ਰੀਦਕੋਟ ਦੇ ਵਿਕਾਸ ਲਈ ਇਕ ਰੁਪਏ ਦੀ ਵੀ ਗਾਰੰਟੀ ਨਹੀਂ ਆਈ | ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਪਵਨ ਗੋਇਲ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ, ਡਾ. ਜਗੀਰ ਸਿੰਘ ਸਕੱਤਰ ਪੰਜਾਬ ਕਾਂਗਰਸ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਬਲਜੀਤ ਸਿੰਘ ਗੋਰਾ, ਰਘਬੀਰ ਸਿੰਘ, ਲਾਲੀ ਛਾਬੜਾ, ਅਮਰਜੀਤ ਸਿੰਘ ਜੱਜ, ਅਮਰਜੀਤ ਸਿੰਘ ਸੁੱਖਾ ਖਾਰਾ ਬਲਾਕ ਪ੍ਰਧਾਨ, ਜੈ ਪ੍ਰਕਾਸ਼ ਬਲਾਕ ਪ੍ਰਧਾਨ, ਰਿੱਕੀ ਗਾਂਧੀ, ਗੁਰਦੇਵ ਸਿੰਘ ਚਰਨ, ਭਾਗ ਸਿੰਘ ਪਿੱਪਲੀ ਅਤੇ ਜਗਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨੋਵਿਗਿਆਨਿਕਾਂ ਨੇ ਮੁਕੰਮਲ ਕੀਤੀ ਪ੍ਰਕਿਰਿਆ ਮੁਤਾਬਕ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਜੈਤੋ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਦੀ ਹਾਰ ਦਾ ਕਾਰਨ ਆਪਸੀ ਗੁੱਟਬੰਦੀ
Ad Position 24