ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ ਮੌਕੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਦੀ ਤਿਆਰੀ ਲਈ ਅਕਾਲੀ ਆਗੂਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹੋਰ ਆਗੂਆਂ ਵਲੋਂ ਪਿੰਡ ਝਬੇਲਵਾਲੀ, ਡੋਡਾਂਵਾਲੀ, ਤਖ਼ਤਮਲਾਣਾ, ਜੰਮੂਆਣਾ, ਚੱਕ ਬਾਜਾ ਮਰਾੜ੍ਹ, ਜੰਡੋਕੇ, ਡੋਹਕ, ਸੀਰਵਾਲੀ ਰੰਧਾਵਾ, ਵੰਗਲ, ਸੱਕਾਂਵਾਲੀ, ਸੰਗਰਾਣਾ ਅਤੇ ਚੌਂਤਰਾ ਦਾ ਦੌਰਾ ਕੀਤਾ ਗਿਆ | ਇਨ੍ਹਾਂ ਮੀਟਿੰਗਾਂ ਨੂੰ ਰੋਜ਼ੀ ਬਰਕੰਦੀ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜਿੰਦਰ ਸਿੰਘ ਬਿੱਟੂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਪੱਪੀ ਬਰਾੜ ਥਾਂਦੇਵਾਲਾ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਵਰਕਰਾਂ ਨੂੰ ਕਿਹਾ ਕਿ ਅਕਾਲੀ ਕਾਨਫ਼ਰੰਸ ਦੀ ਸਫ਼ਲਤਾ ਲਈ ਹੁਣ ਤੋਂ ਹੀ ਤਿਆਰੀ ਕੀਤੀ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ 'ਚ ਜਿਤਾਉਣ ਤੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਅਕਾਲੀ ਕਾਨਫ਼ਰੰਸ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜਥੇਦਾਰ ਹੀਰਾ ਸਿੰਘ ਚੜੇਵਾਨ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗੁਰਦੀਪ ਸਿੰਘ ਮੜ੍ਹਮੱਲੂ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ, ਵਰਿੰਦਰ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ, ਜਗਵੰਤ ਸਿੰਘ ਲੰਬੀਢਾਬ, ਬਲਜਿੰਦਰ ਸਿੰਘ ਬਿੰਦਰ ਗੋਨਿਆਣਾ, ਹਰਪਾਲ ਸਿੰਘ ਕੋਟਲੀ ਸੰਘਰ, ਗੁਰਸਾਹਿਬ ਸਿੰਘ ਬਰਾੜ, ਗੁਰਲਾਲ ਸਿੰਘ ਥਾਂਦੇਵਾਲਾ, ਗੁਰਪ੍ਰੀਤ ਸਿੰਘ ਮਾਨ ਸਿੰਘ ਵਾਲਾ, ਦਲਜੀਤ ਸਿੰਘ ਲਾਡਾ ਬਰਾੜ ਸੀਰਵਾਲੀ, ਜਗਜੀਤ ਸਿੰਘ ਝੁੱਗੇ ਰਣਜੀਤਗੜ੍ਹ, ਬਲਦੇਵ ਸਿੰਘ ਬਾਠ, ਰਮੀਜ਼ ਰਿੰਪਾ ਖਾਨ, ਗੁੱਲੂ ਵਰਮਾ, ਜਸਪਾਲ ਸਿੰਘ ਛਾਬੜਾ ਤੋਂ ਇਲਾਵਾ ਉਕਤ ਪਿੰਡਾਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ |