ਮਲੋਟ, 29 ਦਸੰਬਰ (ਪਾਟਿਲ)-ਲਾਇਨਜ਼ ਇੰਟਰਨੈਸ਼ਨਲ ਕਲੱਬ (ਮਲੋਟ ਰੋਇਲਜ) ਵਲੋਂ ਸਮੂਹ ਇਲਾਕਾ ਨਿਵਾਸੀਆਂ ਲਈ ਨੱਕ, ਕੰਨ, ਗਲੇ ਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਸੇਵਾ ਸਦਨ ਧਰਮਸ਼ਾਲਾ ਮੰਡੀ ਹਰਜੀ ਰਾਮ ਮਲੋਟ ਵਿਖੇ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਅਤੇ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਹਰਪ੍ਰੀਤ ਕੌਰ ਪਹੁੰਚੇ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੀਟਾ ਗੋਇਲ, ਸਕੱਤਰ ਦੀਪਕ ਗਰਗ, ਖ਼ਜ਼ਾਨਚੀ ਧਰਮੇਸ਼ ਬਾਂਸਲ, ਪੀ.ਆਰ.ਓ. ਅਮਿਤ ਵਧਵਾ ਅਤੇ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਕੈਂਪ ਵਿਚ ਮਰੀਜ਼ਾਂ ਦੀ ਜਾਂਚ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ. ਐੱਮ.ਐੱਸ. ਤਿੰਨਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਪਰਮਦੀਪ ਸਿੰਘ ਸੰਧੂ, ਡਾ. ਬਲੈਸੀ ਨਾਰੰਗ ਬੀ.ਡੀ.ਐੱਸ. ਵਲੋਂ ਦੰਦਾਂ ਦੀ ਸਾਂਭ-ਸੰਭਾਲ ਅਤੇ ਬੁਰਸ਼ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਦੌਰਾਨ 125 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ | ਇਸ ਮੌਕੇ ਕਲੱਬ ਦੇ ਸੁਨੀਸ਼ ਗੋਇਲ, ਦੀਪਕ ਗਰਗ, ਦਰਮੇਸ਼ ਬਾਂਸਲ, ਪ੍ਰਾਜੈਕਟ ਇੰਚਾਰਜ ਨੋਨੀ ਗਰਗ, ਅਮਿਤ ਵਧਵਾ, ਦੀਪਾ ਗਰਗ, ਪ੍ਰੇਮ ਗੋਇਲ, ਗੌਰਵ ਮੱਕੜ, ਧਰਮਵੀਰ ਗੋਇਲ, ਮੰਨੂ ਮੰਗਲਾ, ਪਿ੍ੰਕਾਂਤ ਬਾਂਸਲ, ਹੈਰੀ ਸਿੰਗਲਾ, ਚੰਦਨ ਗੁਪਤਾ, ਸਨੀ ਛਾਬੜਾ, ਸੰਜੀਵ ਅਰੋੜਾ ਆਦਿ ਹਾਜ਼ਰ ਸਨ |