ਮਲੋਟ, 29 ਦਸੰਬਰ (ਪਾਟਿਲ)-ਅੱਜ ਮਲੋਟ ਸ਼ਹਿਰ ਵਿਖੇ ਕਾਂਗਰਸ ਪਾਰਟੀ ਨੇ 140ਵਾਂ ਸਥਾਪਨਾ ਦਿਵਸ ਮਨਾਇਆ, ਜਿਸ 'ਚ ਮਿਊਾਸੀਪਲ ਕਮੇਟੀ ਦੇ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸ਼ਿਵ ਕੁਮਾਰ ਸ਼ਿਵਾ, ਚਰਨਦੀਪ ਸਿੰਘ ਬਾਂਮ, ਰਿਕੀ ਤਰਖਾਣਵਾਲਾ, ਕੇਵਲ ਖਤਰੀ ਸੋਸ਼ਲ ਮੀਡੀਆ ਪ੍ਰਧਾਨ, ਅਵਤਾਰ ਸਿੰਘ ਲਾਲੀ ਭੱਟੀ, ਅਵਤਾਰ ਸਿੰਘ ਸੋਨੀ, ਰਜੇਸ਼ ਗੱਟੂ, ਲਖਜੀਤ ਸਿੰਘ ਲੱਖਾ, ਰਜੇਸ਼ ਮੈਦਾਨ, ਹਰਜੀਤ ਰਪਾਣਾ, ਸੋਨੂ ਡਾਵਰ ਐੱਮ.ਸੀ., ਪਵਨ ਸ਼ਰਮਾ ਤੇ ਵਰਕਰਾਂ ਨੇ ਕਾਂਗਰਸੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਕਾਂਗਰਸ ਪਾਰਟੀ ਦੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਕਾਂਗਰਸ ਪਾਰਟੀ ਦੇ ਸਪੋਕਸਮੈਨ ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਨੇ ਦਿੱਤੀ | ਉਨ੍ਹਾਂ ਡਬਲਯੂ.ਸੀ. ਬੈਨਰਜੀ, ਦਾਦਾਭਾਈ ਨਾਰੋਜੀ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਭਗਤ ਸਿੰਘ ਨਾਲ ਸੰਬੰਧਿਤ ਕ੍ਰਾਂਤੀਕਾਰੀਆਂ ਨੂੰ ਯਾਦ ਕੀਤਾ | ਉਸ ਤੋਂ ਬਾਅਦ ਜਿਨ੍ਹਾਂ ਨੇ ਦੇਸ਼ ਭਾਰਤ ਨੂੰ ਚਲਾਇਆ ਤੇ ਅੱਗੇ ਲੈ ਕੇ ਗਏ, ਉਨ੍ਹਾਂ ਸਭ ਨੂੰ ਯਾਦ ਕੀਤਾ ਗਿਆ |