ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮਾਤਾ ਸੁਰਜੀਤ ਕੌਰ ਯਾਦਗਾਰੀ ਦੂਜੀ ਅਥਲੈਟਿਕ ਮੀਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ, ਜਿਸ 'ਚ ਵੱਡੀ ਗਿਣਤੀ 'ਚ ਖਿਡਾਰੀਆਂ ਨੇ ਹਿੱਸਾ ਲਿਆ | ਐੱਨ.ਆਰ.ਆਈ. ਪੁਸ਼ਪਿੰਦਰ ਸਿੰਘ ਜੱਸਲ ਦੁਆਰਾ ਸਪਾਂਸਰ ਇਨ੍ਹਾਂ ਖੇਡਾਂ 'ਚ ਜਿੱਥੇ ਪੰਜਾਬ ਦੇ ਵੱਖ-ਵੱਖ ਭਾਗਾਂ ਵਿਚੋਂ ਖਿਡਾਰੀ ਆਏ, ਉੱਥੇ ਰਾਜਸਥਾਨ ਤੇ ਹਰਿਆਣਾ ਤੋਂ ਵੀ ਕੁੱਲ 400 ਖਿਡਾਰੀ ਪੁੱਜੇ | ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਜੱਸਲ, ਪ੍ਰਧਾਨ ਨਵਦੀਪ ਸਿੰਘ ਸੁੱਖੀ, ਜਨਰਲ ਸਕੱਤਰ ਅਮਨਦੀਪ ਸਿੰਘ ਜੱਸਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਘੱਟੋ-ਘੱਟ 15 ਪੂਰੇ ਪਰਿਵਾਰਾਂ ਤੇ 70 ਤੋਂ ਵੱਧ ਔਰਤਾਂ ਨੇ ਵੀ ਹਿੱਸਾ ਲਿਆ | ਸਭ ਤੋਂ ਛੋਟੀ ਸਾਢੇ ਚਾਰ ਸਾਲ ਦੀ ਨਿਆਮਤ ਕੌਰ ਬਰਾੜ ਥਾਂਦੇਵਾਲਾ ਤੇ ਸਭ ਤੋਂ ਵੱਡੀ ਉਮਰ ਦੇ 79 ਸਾਲਾ ਅੰਤਰਰਾਸ਼ਟਰੀ ਵੈਟਰਨ ਐਥਲੀਟ ਬਖ਼ਸੀਸ਼ ਕੌਰ ਫ਼ਰੀਦਕੋਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਰਜਿਸਟ੍ਰੇਸ਼ਨ ਕਮੇਟੀ ਮੈਂਬਰਾਂ ਜਸਵਿੰਦਰ ਸਿੰਘ ਗੁਲਾਬੇਵਾਲਾ, ਪਰਵਿੰਦਰ ਸਿੰਘ ਚਿੱਬੜਾਂਵਾਲੀ, ਅਮਨਪ੍ਰੀਤ ਸਿੰਘ ਨੇ ਦੱਸਿਆ ਕਿ 60 ਤੋਂ ਵੱਧ ਉਮਰ ਦੀ 3000 ਮੀਟਰ ਦੌੜ 'ਚੋਂ ਗੁਰਮੀਤ ਸਿੰਘ ਪਹਿਲੇ, ਜੁਗਿੰਦਰ ਸਿੰਘ ਦੂਜੇ, ਅਜੀਤ ਸਿੰਘ ਤੀਜੇ ਸਥਾਨ 'ਤੇ ਰਹੇ, ਜਦਕਿ ਮੇਜਬਾਨ ਸੁਰਿੰਦਰ ਸਿੰਘ ਜੱਸਲ ਚੌਥੇ ਸਥਾਨ 'ਤੇ ਰਹੇ | 50 ਤੋਂ ਵੱਧ ਉਮਰ ਮਰਦਾਂ ਦੀ 800 ਮੀਟਰ 'ਚ ਸਤਨਾਮ ਸਿੰਘ ਪਹਿਲੇ, ਹਰਦੇਵ ਸਿੰਘ ਰਾਮਗੜ੍ਹ ਚੂੰਘਾਂ ਦੂਜੇ, ਸੁਖਮੰਦਰ ਸਿੰਘ ਬਰਾੜ ਥਾਂਦੇਵਾਲਾ ਤੀਜੇ ਸਥਾਨ 'ਤੇ ਰਹੇ | ਇਨ੍ਹਾਂ ਖੇਡਾਂ ਦੇ ਕਨਵੀਨਰ ਗੁਰਪ੍ਰੀਤ ਸਿੰਘ ਬਰੀਵਾਲਾ, ਸੁਖਮੰਦਰ ਸਿੰਘ ਥਾਂਦੇਵਾਲਾ, ਹਰਦੇਵ ਇੰਸਾਂ, ਗੁਰਬਾਜ ਸਿੰਘ ਰਾਮਗੜ੍ਹ ਚੂੰਘਾਂ ਸਨ | ਮੁੱਖ ਮਹਿਮਾਨ ਸੁਰਿੰਦਰ ਕੌਰ ਜੱਸਲ ਨੇ ਜੇਤੂਆਂ ਨੂੰ ਸ਼ੀਲਡਾਂ, ਤਗ਼ਮੇ, ਸਰਟੀਫ਼ਿਕੇਟ ਤੇ ਨਕਦ ਇਨਾਮ ਦਿੱਤੇ | ਰਜਿੰਦਰ ਸਿੰਘ ਦਾਰਾ, ਲਖਵਿੰਦਰ ਬਰਾੜ ਹਰੀਕੇ ਕਲਾਂ, ਕਾਨੂੰਨੀ ਸਲਾਹਕਾਰ ਗੁਰਦੀਪ ਸਿੰਘ ਸੰਧੂ, ਗੁਰਪ੍ਰੀਤ ਸਿੰਘ ਜੈਦਕਾ, ਅਮਨ ਜੱਸਲ, ਹਰਮਨ ਸਿੰਘ, ਕੋਚ ਜਗਤਾਰ ਸਿੰਘ ਸਾਦਿਕ, ਸੰਦੀਪ ਸਿੰਘ, ਨਿਰਮਲ ਸਿੰਘ ਫ਼ਰੀਦਕੋਟ, ਮਨੀਸ਼ ਕੁਮਾਰ ਔਾਡਾਂ, ਹਰਪ੍ਰੀਤ ਸਿੰਘ ਮਾਨਸਾ, ਰਮਨਪ੍ਰੀਤ ਸਿੰਘ ਵਾੜਾ ਕਿਸ਼ਨਪੁਰਾ, ਸਤਨਾਮ ਸਿੰਘ ਥਾਂਦੇਵਾਲਾ, ਅਮਨ ਅਗਰੋਆ, ਇੰਦਰਜੀਤ ਕੌਰ ਰਿੰਪੀ, ਕਮਲਪ੍ਰੀਤ ਕੌਰ, ਸਰਬਜੀਤ ਕੌਰ ਬਰਾੜ, ਸੀਰਤ ਬਰਾੜ, ਮਨਸੀਰਤ ਜੱਸਲ, ਸੇਠੀ, ਦਲੇਰ ਸਿੰਘ ਕੰਡਾ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ |