27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 30-12-2025
ਫ਼ਰੀਦਕੋਟ, 29 ਦਸੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਦੀ ਪ੍ਰਧਾਨਗੀ ਹੇਠ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮਹੰਤ ਬਲਦੇਵ ਦਾਸ ਸਮਾਧਾਂਵਾਲਿਆਂ ਨੇ ਕੀਤਾ | ਕੈਂਪ 'ਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਸ਼ਰਨ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੁਸਾਇਟੀ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਨੇ ਸਮੂਹ ਮਹਿਮਾਨਾਂ, ਖ਼ੂਨਦਾਨੀਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਟੀਮ ਦਾ ਕੀਮਤੀ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ | ਖ਼ੂਨਦਾਨ ਕੈਂਪ 'ਚ 72 ਸਵੈਇੱਛਕ ਖੂਨਦਾਨੀਆਂ ਨੇ ਲੋੜਵੰਦ ਮਰੀਜ਼ਾਂ ਲਈ ਖ਼ੂਨਦਾਨ ਕੀਤਾ | ਇਸ ਮੌਕੇ ਕੁਲਵਿੰਦਰ ਸਿੰਘ ਗੋਰਾ ਮਚਾਕੀ, ਜਗਮੀਤ ਸਿੰਘ ਸੰਧੂ, ਮਦਨ ਗੋਪਾਲ, ਰਾਕੇਸ਼ ਗਰਗ, ਲਵਦੀਪ ਨਿੱਕੂ, ਡਾ.ਵਿਪਨ ਕੁਮਾਰ ਸ਼ਰਮਾ, ਇਕਬਾਲ ਸਿੰਘ, ਜਗਜੀਤ ਸਿੰਘ ਗਿੱਲ, ਬੰਟੀ ਕੁਮਾਰ, ਸਰਬਜੀਤ ਸਿੰਘ, ਅਮਨਦੀਪ ਸਿੰਘ, ਰਾਜਦੀਪ ਸਿੰਘ ਸਰਪੰਚ, ਸੁਖਚੈਨ ਸਿੰਘ ਚੈਨਾ, ਪ੍ਰਦੀਪ ਗੁਪਤਾ, ਗੋਲਡੀ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਡਾ. ਹਰਜੋਤ ਕੌਰ, ਡਾ. ਰਜਤ ਕੁਮਾਰ, ਸਟਾਫ਼ ਨਰਸ ਨਰਿੰਦਰਪਾਲ ਕੌਰ, ਟੈਕਨੀਸ਼ਨ ਸਵਰਨ ਸਿੰਘ ਸੇਖੋਂ, ਵਿਜੈ ਕੁਮਾਰ, ਰਘਵੀਰ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ, ਰੋਹਿਤ ਕੁਮਾਰ, ਕਾਕਾ ਵਰਮਾ, ਸੇਵਕ ਮੈਂਬਰ, ਰਵੀ ਗੇਰਾ, ਸੰਦੀਪ ਕੁਮਾਰ, ਡਾ. ਕਸ਼ਮੀਰ ਸਿੰਘ, ਕੁਲਦੀਪ ਸਿੰਘ, ਐਡ. ਰਜਿੰਦਰ ਮਚਾਕੀ, ਪ੍ਰਵੀਨ ਕੁਮਾਰ ਤੇ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਵਿਰੁੱਧ 9 ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕਰਾਂਗੇ ਰੋਸ ਪ੍ਰਦਰਸ਼ਨ-ਕਿਸਾਨ ਆਗੂ ਅਗਲੀ ਖ਼ਬਰ ਮਾਘੀ ਮੇਲਾ ਕਾਨਫ਼ਰੰਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡਾਂ ਦਾ ਦੌਰਾ
Ad Position 24