27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਲਗਾਤਾਰ ਦੂਜੇ ਸਾਲ ਚੁਣਿਆ ਗਿਆ 'ਗ੍ਰੀਨ ਸਕੂਲ'

Ad Position 21
No active advertisement
ਅਜੀਤ ਡੈਸਕ 30-12-2025
ਫ਼ਰੀਦਕੋਟ, 29 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੌੜੀ ਡੱਗੋ ਰੋਮਾਣਾ (ਫ਼ਰੀਦਕੋਟ) ਨੇ ਵਾਤਾਵਰਨ ਸੰਰੱਖਣ ਤੇ ਟਿਕਾਊ ਸਿੱਖਿਆ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਜ਼ਿਲ੍ਹਾ ਫ਼ਰੀਦਕੋਟ ਦੇ ਸਕੂਲਾਂ ਵਿਚੋਂ ਲਗਾਤਾਰ ਦੂਜੇ ਸਾਲ 'ਗ੍ਰੀਨ ਸਕੂਲ' ਵਜੋਂ ਚੁਣੇ ਜਾਣ ਦਾ ਮਾਣ ਹਾਸਿਲ ਕੀਤਾ ਹੈ | ਇਹ ਚੋਣ ਸੈਂਟਰ ਫ਼ੋਰ ਸਾਇੰਸ ਐਂਡ ਇਨਵਾਇਰਮੈਂਟ ਵਲੋਂ ਕਰਵਾਏ ਵਿਸਤਿ੍ਤ ਆਡਿਟ ਤੋਂ ਬਾਅਦ ਕੀਤੀ ਗਈ | ਜਿਸ ਵਿਚ ਸਕੂਲ ਦੀ ਕਾਰਗੁਜ਼ਾਰੀ ਨੂੰ ਹਵਾ, ਪਾਣੀ ਪ੍ਰਬੰਧਨ, ਭੂਮੀ ਸੰਰੱਖਣ, ਊਰਜਾ ਕੁਸ਼ਲਤਾ, ਕੂੜਾ ਪ੍ਰਬੰਧਨ, ਸਿਹਤ ਅਤੇ ਸੁਖ-ਸਮਿ੍ੱਧੀ, ਟਿਕਾਊ ਪਾਠਕ੍ਰਮ ਅਤੇ ਸਮੁਦਾਇਕ ਭਾਗੀਦਾਰੀ ਵਰਗੇ ਅਹਿਮ ਮਾਪਦੰਡਾਂ 'ਤੇ ਪਰਖਿਆ ਗਿਆ | ਗ੍ਰੀਨ ਸਕੂਲ ਪ੍ਰੋਗਰਾਮ ਦਾ ਮੁੱਖ ਧਿਆਨ ਸੰਸਾਧਨਾਂ ਦੀ ਸਮਝਦਾਰ ਵਰਤੋਂ, ਕਾਰਬਨ ਫੁਟਪਿ੍ੰਟ ਵਿਚ ਕਮੀ ਅਤੇ ਵਿਦਿਆਰਥੀਆਂ ਵਿਚ ਵਾਤਾਵਰਨ ਜ਼ਿੰਮੇਵਾਰੀ ਦੀ ਚੇਤਨਾ ਵਿਕਸਿਤ ਕਰਨ 'ਤੇ ਕੇਂਦਰਿਤ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ (ਫ਼ਰੀਦਕੋਟ) ਨੇ 'ਲਰਨਿੰਗ ਬਾਏ ਡੂਇੰਗ' ਦੇ ਸਿਧਾਂਤ ਨੂੰ ਅਪਣਾਉਂਦਿਆਂ ਸੌਰ ਊਰਜਾ ਦੀ ਵਰਤੋਂ, ਪਾਣੀ ਬਚਤ ਅਭਿਆਸ, ਕੂੜੇ ਦੀ ਛਾਂਟ ਅਤੇ ਨਿਪਟਾਰਾ, ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, 'ਲੋਅ ਐਨਰਜੀ ਡੇਜ਼' ਵਰਗੀਆਂ ਵਿਹਾਰਕ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਸਿਰਫ਼ ਪਾਠ ਨਹੀਂ, ਸਗੋਂ ਜੀਵਨ ਸ਼ੈਲੀ ਸਿਖਾਈ ਹੈ | ਇਹ ਸਫ਼ਲਤਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੀਲਮ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਮਨਿੰਦਰ ਕੌਰ ਦੀ ਦੂਰਦਰਸ਼ੀ ਨੇਤਿ੍ਤਵ, ਪ੍ਰੇਰਣਾ ਅਤੇ ਅਟੁੱਟ ਸਮਰਪਣ ਦਾ ਨਤੀਜਾ ਹੈ, ਜਿਨ੍ਹਾਂ ਨੇ ਸਕੂਲ ਨੂੰ ਸਿਰਫ਼ ਗਿਆਨ ਦਾ ਕੇਂਦਰ ਹੀ ਨਹੀਂ, ਸਗੋਂ ਇਕ ਵਾਤਾਵਰਨ-ਮਿੱਤਰ ਮਾਡਲ ਸੰਸਥਾ ਬਣਾਇਆ | ਇਸ ਉਪਲਬਧੀ ਵਿਚ ਵਿਗਿਆਨ ਅਧਿਆਪਿਕਾ ਪ੍ਰੀਤੀ ਗੋਇਲ, ਰਮਨਦੀਪ ਕੌਰ, ਹਰਪ੍ਰੀਤ ਸਿੰਘ ਡੀਪੀਈ, ਬਲਜੀਤ ਸਿੰਘ ਕੈਂਪਸ ਮੈਨੇਜਰ, ਰੋਸ਼ਨ ਲਾਲ ਅਤੇ ਵਿਦਿਆਰਥੀਆਂ ਦੀਆਂ ਆਡਿਟ ਟੀਮਾਂ ਪਿ੍ੰਸਪਾਲ ਸਿੰਘ, ਤਾਜਪ੍ਰੀਤ ਸਿੰਘ, ਪਰਮਪ੍ਰੀਤ ਸਿੰਘ, ਮਾਨਵ ਸਿੰਘ, ਜੈਸਮੀਨ ਕੌਰ, ਨਵਨੀਤ ਕੌਰ, ਅਮਰ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਸਰਗਰਮ ਭੂਮਿਕਾ ਅਤੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਕਰਮਚਾਰੀਆਂ ਦੀ ਸਾਂਝੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਸਾਰੇ ਸਟਾਫ਼ ਨੇ ਇਕ ਟੀਮ ਵਜੋਂ ਕੰਮ ਕਰਦਿਆਂ ਵਿਦਿਆਰਥੀਆਂ ਵਿਚ ਕੁਦਰਤ ਨਾਲ ਸਾਂਝ ਅਤੇ ਜ਼ਿੰਮੇਵਾਰ ਨਾਗਰਿਕਤਾ ਦਾ ਬੀਜ ਰੋਪਿਆ ਹੈ | ਹਰ ਪੀਟੀਐਮ ਅਤੇ ਸਮਾਗਮਾਂ ਦੌਰਾਨ ਮਾਪਿਆਂ ਨੂੰ ਅਤੇ ਪਿੰਡ ਵਾਲਿਆਂ ਨੂੰ ਇਸ ਬਾਰੇ ਜਾਗਰੂਕਤਾ ਲਹਿਰ ਵੀ ਚਲਾਈ ਜਾਂਦੀ ਹੈ | ਰੱਤੀ ਰੋੜੀ ਡੱਗੋ ਰੋਮਾਣਾ ਸਕੂਲ ਦੀ ਇਹ ਉਪਲਬਧੀ ਨਾ ਸਿਰਫ਼ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ, ਸਗੋਂ ਹੋਰ ਸਕੂਲਾਂ ਲਈ ਵੀ ਇਕ ਪ੍ਰੇਰਣਾਦਾਇਕ ਮਿਸਾਲ ਹੈ ਕਿ ਜੇ ਦਿ੍ੜ ਨਿਸ਼ਚੇ, ਸਹੀ ਦਿਸ਼ਾ ਤੇ ਸਾਂਝੀ ਕੋਸ਼ਿਸ਼ ਹੋਵੇ, ਤਾਂ ਸਿੱਖਿਆ ਰਾਹੀਂ ਧਰਤੀ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਅਗਲੀ ਖ਼ਬਰ ਮਾਘੀ ਮੇਲਾ ਨੇੜੇ, ਸ੍ਰੀ ਮੁਕਤਸਰ ਸਾਹਿਬ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ
Ad Position 24