ਜੈਤੋ, 30 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸਟੇਟ ਬੈਂਕ ਆਫ਼ ਇੰਡੀਆ ਦੀ ਜੈਤੋ ਸ਼ਾਖਾ ਵਲੋਂ ਸਮਾਜਿਕ ਸੁਰੱਖਿਆ ਯੋਜਨਾਵਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪਿਛਲੇ ਦਿਨੀਂ ਸੜਕ ਦੁਰਘਟਨਾ ਵਿਚ ਮਰਨ ਵਾਲੇ ਜੈਤੋ ਵਾਸੀ ਮਦਨ ਕੁਮਾਰ ਦੀ ਵਾਰਿਸ ਨੂੰ ਬੀਮਾ ਰਾਸ਼ੀ ਦਾ ਚੈਕ ਸੌਂਪਿਆ ਗਿਆ | ਮਦਨ ਕੁਮਾਰ ਨੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਕਰਵਾਇਆ ਹੋਇਆ ਸੀ | ਉਸਦੀ ਅਕਾਲ ਮੌਤ ਤੋਂ ਬਾਅਦ ਉਸਦੀ ਮਾਤਾ ਰਾਣੀ ਦੇਵੀ ਨੂੰ ਦੋ ਲੱਖ ਰੁਪਏ ਦਾ ਚੈਕ ਸਟੇਟ ਬੈਂਕ ਆਫ਼ ਇੰਡੀਆ ਜੈਤੋ ਦੇ ਚੀਫ ਮੈਨੇਜਰ ਗੁਰਮੇਲ ਸਿੰਘ ਵਲੋਂ ਸੌਂਪਿਆ ਗਿਆ | ਬੈਂਕ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵਰਗੀਆਂ ਸਕੀਮਾਂ ਆਮ ਲੋਕਾਂ ਲਈ ਮੁਸ਼ਕਿਲ ਸਮੇਂ ਵਿਚ ਵੱਡਾ ਸਹਾਰਾ ਸਾਬਤ ਹੁੰਦੀਆਂ ਹਨ ਅਤੇ ਹਰ ਨਾਗਰਿਕ ਨੂੰ ਇਨ੍ਹਾਂ ਯੋਜਨਾਵਾਂ ਨਾਲ ਜੁੜਨਾ ਚਾਹੀਦਾ ਹੈ | ਇਸ ਮੌਕੇ ਬੈਂਕ ਦੇ ਅਸਿਸਟੈਂਟ ਮੈਨੇਜਰ ਪਿ੍ਆ ਜੈਨ, ਸੀਨੀਅਰ ਸਹਾਇਕ ਇੰਦਰਜੀਤ ਸਿੰਘ, ਨਿਤਿਨ ਕੁਮਾਰ, ਪਰਮਜੀਤ ਸਿੰਘ, ਦੀਕਸ਼ਾ ਰਾਣੀ, ਰਮਨਦੀਪ ਕੌਰ, ਬੂਟਾ ਸਿੰਘ, ਅਵਤਾਰ ਸਿੰਘ, ਬਲਰਾਜ, ਅਤਰ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਕੁਮਾਰ, ਲਖਵਿੰਦਰ ਸਿੰਘ ਗਿੰਦੀ ਗਿੱਲ, ਕਰਨ ਕੁਮਾਰ, ਪਿ੍ਆ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |