ਫ਼ਰੀਦਕੋਟ, 30 ਦਸੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਹਸਪਤਾਲ 'ਚੋਂ ਰਿਟਾਇਰਡ ਸੁਪਰਵਾਈਜ਼ਰ ਗੁਰਮੇਲ ਕੌਰ ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਸਾਬਕਾ ਮੰਤਰੀ ਪੰਜਾਬ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਓਪੇਂਦਰ ਸ਼ਰਮਾ ਸਾਬਕਾ ਮੰਤਰੀ ਪੰਜਾਬ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਗਰੀਸ਼ ਛਾਬੜਾ ਸੀਨੀਅਰ ਕਾਂਗਰਸੀ ਲੀਡਰ ਅਤੇ ਹੋਰ ਕਾਂਗਰਸੀ ਆਗੂਆਂ ਸਮੇਤ ਉਨ੍ਹਾਂ ਦੇ ਪਤੀ ਸੁਖਦੇਵ ਸਿੰਘ ਰਿਟਾਇਰਡ ਬੀ.ਪੀ.ਈ.ਓ ਅਤੇ ਗੁਰਦੇਵ ਸਿੰਘ ਚਰਨ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਵਿਮੁਕਤ ਜਾਤੀਆਂ ਭਲਾਈ ਬੋਰਡ ਪੰਜਾਬ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਟੀਚਰ ਕਾਲੋਨੀ ਫ਼ਰੀਦਕੋਟ ਵਿਖੇ ਪਹੁੰਚੇ | ਇਸ ਮੌਕੇ ਡਾ. ਰੇਸ਼ਮ ਸਿੰਘ ਬਾਹੀਆ ਪ੍ਰਧਾਨ ਸੇਵਾ ਦਲ ਪੰਜਾਬ, ਜਗਦੀਪ ਸਿੰਘ ਢਿੱਲੋਂ, ਕਰਨੈਲ ਸਿੰਘ ਬਰਗਾੜੀ, ਬਚਿੱਤਰ ਸਿੰਘ, ਜਸਵੰਤ ਸਿੰਘ ਟੈਕਸ ਇੰਸਪੈਕਟਰ, ਕੰਵਰ ਸ਼ੇਰਪਾਲ ਸਿੰਘ ਐੱਸ.ਡੀ.ਓ, ਮਾਸਟਰ ਜਸਮੇਲ ਸਿੰਘ, ਸੁਖਦੇਵ ਸਿੰਘ ਫ਼ੌਜੀ ਆਦਿ ਹਾਜ਼ਰ ਸਨ |