29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗਿੱਦੜਬਾਹਾ ਤੋਂ ਮਾਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 31-12-2025
ਗਿੱਦੜਬਾਹਾ, 30 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਧਾਰਮਿਕ ਸੰਸਥਾ ਜੈ ਮਾਤਾ ਵੈਸ਼ਨੂੰ ਦੇਵੀ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਇਕ ਬੱਸ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪੁਨੀਤ ਕਟਾਰੀਆ ਪੁੰਨੂੰ ਨੇ ਦੱਸਿਆ ਕਿ ਸੰਸਥਾ ਵਲੋਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਭੇਜੀ ਜਾਣ ਵਾਲੀ 34ਵੀਂ ਬੱਸ ਨੂੰ ਸਥਾਨਕ ਸਰਕੂਲਰ ਰੋਡ ਸਥਿਤ ਪੰਜ ਫੋਟੋ ਨਸਵਾਰ ਫ਼ੈਕਟਰੀ ਤੋਂ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ 56 ਸ਼ਰਧਾਲੂਆਂ ਦੀ ਬੱਸ ਨੂੰ ਕਟੜਾ ਲਈ ਰਵਾਨਾ ਕੀਤਾ ਹੈ, ਜੋ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਕੇ ਇਕ ਜਨਵਰੀ ਨੂੰ ਗਿੱਦੜਬਾਹਾ ਵਾਪਸ ਪਹੁੰਚਣਗੇ | ਇਸ ਮੌਕੇ ਡਾ. ਅਨਿਲ ਗਰਗ, ਮੋਹਿਤ ਗਿਲਹੋਤਰਾ, ਮੋਹਿਤ ਗਰਗ, ਜਤਿਨ ਸਿੰਗਲਾ, ਪੁਨੀਤ ਗਰਗ, ਰਿਸ਼ਵ ਗਰਗ, ਰੀਭਵ ਬਾਂਸਲ, ਗਗਨ ਗਰਗ, ਮੁਕੇਸ਼ ਪ੍ਰਜਾਪਤ, ਦੀਪਾ ਢੀਂਗਰਾ, ਰਾਜਨ ਗਰੋਵਰ, ਸ਼ੰਟੀ, ਇੰਦਰ, ਰਾਜੂ ਛਾਬੜਾ, ਗੌਰਵ ਸੋਨੀ, ਦੇਵ ਅਰੋੜਾ, ਬੰਟੀ, ਅਮਿਤ ਕੁਮਾਰ ਅਤੇ ਹਿਤੇਸ਼ ਗਰਗ ਆਦਿ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਵੇਦ ਪ੍ਰਕਾਸ਼ ਖੇੜਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਅਗਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਦੇ ਵਿਅਕਤੀ ਨੂੰ ਕੀਤਾ ਕਾਬੂ
Ad Position 24