29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੜਕਿਆਂ ਦੀ ਅੰਡਰ-16 ਕਿ੍ਕਟ ਟੀਮ ਲਈ ਟਰਾਇਲ 4 ਜਨਵਰੀ ਨੂੰ

Ad Position 21
No active advertisement
ਅਜੀਤ ਡੈਸਕ 31-12-2025
ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਵਲੋਂ ਸਾਲ 2026-27 ਵਿਚ ਕਰਵਾਏ ਜਾਣੇ ਵਾਲੇ ਲੜਕਿਆਂ ਦੇ ਅੰਡਰ-16 ਸਾਲ ਟੂਰਨਾਮੈਂਟ ਲਈ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਲਈ ਟਰਾਇਲ ਰੱਖੇ ਜਾ ਰਹੇ ਹਨ | ਇਸ ਸੰਬੰਧੀ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਆਨਰੇਰੀ ਪ੍ਰੈੱਸ ਸਕੱਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਲੜਕਿਆਂ ਦੀ ਅੰਡਰ-16 ਸਾਲ ਟੀਮ ਲਈ ਟਰਾਇਲ 4 ਜਨਵਰੀ ਦਿਨ ਐਤਵਾਰ ਨੂੰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਗਰਾਊੁਾਡ ਨੈਸ਼ਨਲ ਪਬਲਿਕ ਸਕੂਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10 ਵਜੇ ਹੋਣਗੇ | ਇਨ੍ਹਾਂ ਟਰਾਇਲਾਂ ਵਿਚ 1 ਸਤੰਬਰ 2010 ਤੋਂ 31 ਅਗਸਤ 2012 ਦੇ ਵਿਚਕਾਰ ਜਨਮੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਹੀ ਭਾਗ ਲੈ ਸਕਦੇ ਹਨ | ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਸਰਟੀਫ਼ਿਕੇਟ, ਪੀ.ਵੀ.ਸੀ. ਆਧਾਰ ਕਾਰਡ ਤੇ ਖੇਡਣ ਵਾਲੀ ਕਿੱਟ ਲੈ ਕੇ ਆਉਣਗੇ | ਇਥੇ ਵਰਨਣਯੋਗ ਹੈ ਕਿ ਟਰਾਇਲਾਂ ਵਿਚ ਭਾਗ ਨਾ ਲੈਣ ਵਾਲੇ ਕਿਸੇ ਵੀ ਖਿਡਾਰੀ ਨੂੰ ਟੀਮ ਵਿਚ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਆਰ.ਜੀ.ਆਰ. ਸੈੱਲ ਦੀ ਟੀਮ ਵਲੋਂ ਪਰਾਲੀ ਪ੍ਰਬੰਧਨ ਕਰਕੇ ਲਗਾਏ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਅਗਲੀ ਖ਼ਬਰ ਬਜ਼ੁਰਗ ਔਰਤ ਨਾਲ ਲੁੱਟ-ਖੋਹ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੇ 3 ਕਾਬੂ
Ad Position 24