29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਰ.ਜੀ.ਆਰ. ਸੈੱਲ ਦੀ ਟੀਮ ਵਲੋਂ ਪਰਾਲੀ ਪ੍ਰਬੰਧਨ ਕਰਕੇ ਲਗਾਏ ਪ੍ਰਦਰਸ਼ਨੀ ਪਲਾਂਟ ਦਾ ਦੌਰਾ

Ad Position 21
No active advertisement
ਅਜੀਤ ਡੈਸਕ 31-12-2025
ਰੁਪਾਣਾ, 30 ਦਸੰਬਰ (ਜਗਜੀਤ ਸਿੰਘ)-ਰਿਵਾਈਵਿੰਗ ਗ੍ਰੀਨ ਰਿਵੋਲਿਊਸ਼ਨ (ਆਰ.ਜੀ.ਆਰ.) ਸੈੱਲ ਵਲੋਂ ਟਿਕਾਊ ਖੇਤੀ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਪਿੰਡ ਮਹਿਰਾਜਵਾਲਾ ਵਿਚ ਲਗਾਏ ਗਏ ਪ੍ਰਦਰਸ਼ਨੀ ਪਲਾਂਟਾਂ ਦਾ ਦੌਰਾ ਕੀਤਾ ਗਿਆ | ਇਹ ਪ੍ਰਦਰਸ਼ਨੀ ਖੇਤ ਕਿਸਾਨ ਗੁਰਪਿਆਰ ਸਿੰਘ ਦੇ ਖੇਤ ਵਿਚ ਪ੍ਰਾਣਾ ਪ੍ਰਾਜੈਕਟ ਅਧੀਨ ਪਰਾਲੀ ਦੀ ਸਾਂਭ-ਸੰਭਾਲ ਲਈ ਸਫ਼ਲ ਮਾਡਲ ਵਜੋਂ ਤਿਆਰ ਕੀਤਾ ਗਿਆ ਹੈ | ਇਸ ਪ੍ਰਦਰਸ਼ਨੀ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ, ਉਸ ਦੀ ਖੇਤ ਵਿਚ ਹੀ ਸੰਭਾਲ ਕਰਦੇ ਹੋਏ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ | ਆਰ.ਜੀ.ਆਰ. ਸੈੱਲ ਦੇ ਮਾਹਿਰਾਂ ਵਲੋਂ ਦੱਸਿਆ ਗਿਆ ਕਿ ਇਹ ਤਰੀਕਾ ਨਾ ਸਿਰਫ਼ ਪਰਾਲੀ ਸਾੜਨ ਦੀ ਸਮੱਸਿਆ ਦਾ ਪ੍ਰਭਾਵਸ਼ਾਲੀ ਹੱਲ ਹੈ, ਸਗੋਂ ਇਸ ਨਾਲ ਮਿੱਟੀ ਦੀ ਉਰਵਰਤਾ ਵਧਦੀ ਹੈ | ਖੇਤੀ ਦੇ ਖ਼ਰਚੇ ਘਟਦੇ ਹਨ ਅਤੇ ਵਾਤਾਵਰਣ ਦੀ ਸੰਭਾਲ ਵੀ ਹੁੰਦੀ ਹੈ | ਇਸ ਦੌਰੇ ਦੌਰਾਨ ਆਰ.ਜੀ.ਆਰ. ਸੈੱਲ ਦੇ ਖੇਤੀ ਦੂਤ ਰਾਜਬੀਰ ਸਿੰਘ ਵਲੋਂ ਕਿਸਾਨ ਗੁਰਪਿਆਰ ਸਿੰਘ ਨਾਲ ਪ੍ਰਦਰਸ਼ਨੀ ਪਲਾਂਟ ਦੇ ਤਜ਼ਰਬੇ, ਫ਼ਸਲ ਦੀ ਹਾਲਤ ਤੇ ਮਸ਼ੀਨਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਕਿਸਾਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਨਾਲ ਖੇਤੀ ਖ਼ਰਚੇ ਘਟੇ ਹਨ ਅਤੇ ਫ਼ਸਲ ਦੀ ਮੌਜੂਦਾ ਸਥਿਤੀ ਵੀ ਕਾਫ਼ੀ ਚੰਗੀ ਹੈ | ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਪ੍ਰਦਰਸ਼ਨੀ ਖੇਤ ਨੂੰ ਵੇਖ ਕੇ ਪਰਾਲੀ ਸੰਭਾਲ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਹਾਜ਼ਰ ਕਿਸਾਨਾਂ ਵਲੋਂ ਆਰ.ਜੀ.ਆਰ. ਸੈੱਲ ਦੇ ਏਰੀਆ ਮੈਨੇਜਰ ਡਾ. ਹਰਮਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਕੰਮ ਕਰ ਰਹੀ ਟੀਮ ਦੀ ਸ਼ਲਾਘਾ ਕੀਤੀ ਗਈ | ਕਿਸਾਨਾਂ ਨੇ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ, ਫ਼ੀਲਡ ਅਸਿਸਟੈਂਟ ਗਗਨਦੀਪ ਸਿੰਘ ਅਤੇ ਖੇਤੀ ਦੂਤ ਰਾਜਬੀਰ ਸਿੰਘ ਦਾ ਜ਼ਮੀਨੀ ਪੱਧਰ 'ਤੇ ਕਿਸਾਨਾਂ ਨਾਲ ਜੁੜ ਕੇ ਇਹ ਸ਼ਲਾਘਾਯੋਗ ਕੰਮ ਕਰਨ ਲਈ ਧੰਨਵਾਦ ਵੀ ਕੀਤਾ | ਆਰ.ਜੀ.ਆਰ. ਸੈੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨੀ ਪਲਾਂਟਾਂ ਅਤੇ ਮੈਦਾਨੀ ਦੌਰਿਆਂ ਰਾਹੀਂ ਕਿਸਾਨਾਂ ਨੂੰ ਹਕੀਕਤੀ ਉਦਾਹਰਨਾਂ ਦੇ ਜ਼ਰੀਏ ਪਰਾਲੀ ਪ੍ਰਬੰਧਨ ਅਤੇ ਟਿਕਾਊ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਅਜਿਹੇ ਪ੍ਰਦਰਸ਼ਨੀ ਮਾਡਲ ਲਗਾ ਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਨਵੀਆਂ ਖੇਤੀ ਤਕਨੀਕਾਂ ਪਹੁੰਚਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਟਰੱਕ ਚੋਰੀ ਦੇ ਮਾਮਲੇ 'ਚ ਮੁਕੱਦਮਾ ਦਰਜ ਅਗਲੀ ਖ਼ਬਰ ਲੜਕਿਆਂ ਦੀ ਅੰਡਰ-16 ਕਿ੍ਕਟ ਟੀਮ ਲਈ ਟਰਾਇਲ 4 ਜਨਵਰੀ ਨੂੰ
Ad Position 24