29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ਹਿਰ ਵਾਸੀਆਂ ਨੂੰ ਕੋਈ ਲਾਹਾ ਨਹੀਂ ਦੇਵੇਗੀ ਨਵੀਂ ਵਾਰਡਬੰਦੀ, ਸਿਆਸੀ ਪ੍ਰੋਜੈਕਟ ਹੀ ਸਾਬਤ ਹੋ ਸਕੇਗੀ-ਡਾ. ਹਰਜੋਤ ਕਮਲ

Ad Position 21
No active advertisement
ਅਜੀਤ ਡੈਸਕ 31-12-2025
ਕਿਹਾ-ਮੈਨੂੰ ਪੂਰਨ ਆਸ ਮੇਰੇ ਕੀਤੇ ਕੰਮਾਂ ਦਾ ਮੁੱਲ ਲੋਕ ਭਾਜਪਾ ਉਮੀਦਵਾਰਾਂ ਨੂੰ ਜਿਤਾ ਕੇ ਮੋੜਨਗੇ
ਮੋਗਾ, 30 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਹੈ ਕਿ ਨਗਰ ਨਿਗਮ ਦੀ ਵਾਰਡਬੰਦੀ ਇਕ ਸਿਆਸੀ ਪ੍ਰੋਜੈਕਟ ਹੈ | ਇਹ ਵਾਰਡਬੰਦੀ ਆਮ ਆਦਮੀ ਪਾਰਟੀ ਨੇ ਆਪਣੇ ਪਾਰਟੀ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਈ ਹੈ, ਜਿਸ ਨਾਲ ਸ਼ਹਿਰ ਦੀ ਜਨਤਾ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ | ਸ਼ਹਿਰ ਦੇ ਹਿਤ ਵਿਚ ਬਣਨ ਵਾਲੇ ਕਿਸੇ ਵੀ ਪ੍ਰੋਜੈਕਟ ਨੂੰ ਕੋਈ ਪਾਰਟੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੀ | ਇਤਰਾਜ਼ ਦਰਜ ਕਰਵਾਉਣ ਲਈ ਸਿਰਫ਼ ਇਕ ਦਿਨ ਦਾ ਸਮਾਂ ਦੇਣਾ ਇਸ ਗੱਲ ਨੂੰ ਸਾਫ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਸੀ ਕਿ ਲੋਕ ਇਤਰਾਜ਼ ਦੇ ਹੀ ਨਾ ਸਕਣ | ਡਾ. ਹਰਜੋਤ ਕਮਲ ਨੇ ਕਿਹਾ ਕਿ ਜਦੋਂ ਉਹ ਵਿਧਾਇਕ ਸਨ, ਉਸ ਸਮੇਂ ਉਨ੍ਹਾਂ ਵਲੋਂ ਬਣਾਏ ਗਏ ਮੇਅਰ ਦੇ ਕਾਰਜਕਾਲ ਦੌਰਾਨ ਮੇਨ ਬਾਜ਼ਾਰ ਦੀ ਸੜਕ, ਅਕਾਲਸਰ ਰੋਡ, ਬਾਬਾ ਮੱਲ੍ਹਣ ਸ਼ਾਹ ਰੋਡ ਤੋਂ ਇਲਾਵਾ ਪੂਰੇ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਵੱਡੀਆਂ ਸਕਸ਼ਨ ਮਸ਼ੀਨਾਂ ਰਾਹੀਂ ਕਰਵਾਈ ਗਈ ਸੀ | ਇਸ ਤੋਂ ਇਲਾਵਾ ਸ਼ਹਿਰ ਦੇ ਆਉਟਰ ਇਲਾਕਿਆਂ ਵਿਚ ਨਵਾਂ ਸੀਵਰੇਜ ਪਾ ਕੇ ਉੱਥੇ ਸੜਕਾਂ ਬਣਵਾਈਆਂ ਗਈਆਂ | ਪੂਰੇ ਸ਼ਹਿਰ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ | ਇੰਨਾ ਸਭ ਕੁਝ ਕਰਨ ਦੇ ਬਾਵਜੂਦ ਮੇਰੇ ਵਲੋਂ ਲੋਕਤਾਂਤਰਿਕ ਢੰਗ ਨਾਲ ਲਗਾਏ ਗਏ ਮੇਅਰ ਨੂੰ ਰਾਜਨੀਤਿਕ ਉਥਲ-ਪੁਥਲ ਕਾਰਨ ਬਦਲ ਦਿੱਤਾ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਵੀ ਸ਼ਹਿਰ ਵਾਸੀ ਭੁਗਤ ਰਹੇ ਹਨ, ਕਿਉਂਕਿ ਉਸ ਸਮੇਂ ਤੋਂ ਹੀ ਸ਼ਹਿਰ ਵਿਚ ਵਿਕਾਸ ਕਾਰਜਾਂ 'ਤੇ ਵਿਰਾਮ ਲੱਗ ਗਿਆ ਸੀ | ਡਾ. ਹਰਜੋਤ ਕਮਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਲਦਬਾਜ਼ੀ ਵਿਚ ਦਿੱਖ ਰਹੀ ਹੈ, ਪਰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਹ ਵੀ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਆਪਣੀ ਪਾਰਟੀ ਦੇ ਚੁਣੇ ਹੋਏ ਮੇਅਰ ਨੂੰ ਕਿਸ ਕਾਰਨ ਹਟਾਇਆ | ਜੇਕਰ ਕੋਈ ਗੰਭੀਰ ਅਪਰਾਧ ਕੀਤਾ ਗਿਆ ਸੀ ਤਾਂ ਉਹ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਦੇ ਮੇਅਰ ਨੇ ਕੀ ਕੀਤਾ ਸੀ | ਜੇਕਰ ਕੋਈ ਗੰਭੀਰ ਦੋਸ਼ ਸਨ ਤਾਂ ਹੁਣ ਤੱਕ ਹਟਾਏ ਗਏ ਮੇਅਰ ਦੇ ਖ਼ਿਲਾਫ਼ ਕੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ, ਇਹ ਵੀ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ | ਮੌਜੂਦਾ ਸਥਿਤੀ ਤੋਂ ਤਾਂ ਇਹ ਸਾਫ਼ ਦਿਸਦਾ ਹੈ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਆਪਣੀ ਛਵੀ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਸੇ ਗੰਭੀਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ | ਇਸੀ ਕਾਰਨ ਚਾਹੇ ਹਟਾਏ ਗਏ ਮੇਅਰ ਬਲਜੀਤ ਚਾਨੀ ਹੋਣ ਜਾਂ ਹਟਾਏ ਗਏ ਮੰਤਰੀ ਜਾਂ ਵਿਧਾਇਕ ਕਿਸੇ ਵੀ ਮਾਮਲੇ ਦੀ ਸਚਾਈ ਅਜੇ ਤੱਕ ਜਨਤਾ ਸਾਹਮਣੇ ਨਹੀਂ ਆਈ | ਡਾ. ਹਰਜੋਤ ਕਮਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਮੇਅਰ ਬਲਜੀਤ ਸਿੰਘ ਨੂੰ ਹਟਾਉਣ ਦੇ ਮਾਮਲੇ ਨੂੰ ਜਨਤਾ ਸਾਹਮਣੇ ਨਹੀਂ ਲਿਆਉਂਦੀ ਤਾਂ ਭਾਜਪਾ ਇਸ ਨੂੰ ਚੋਣਾਂ ਵਿਚ ਮੁੱਦਾ ਬਣਾਏਗੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹੀ ਕਾਰਜਕਾਲ ਦੌਰਾਨ ਐਸੀਆਂ ਸੜਕਾਂ ਬਣੀਆਂ ਜੋ ਅੱਧੀ ਰਾਤ ਨੂੰ ਬਣਾਈਆਂ ਗਈਆਂ ਅਤੇ ਸਵੇਰੇ ਹੀ ਬਿਖਰ ਗਈਆਂ, ਜਿਸ ਕਾਰਨ ਨਗਰ ਨਿਗਮ ਨੂੰ ਨਿਰਮਾਣ ਸਮਗਰੀ ਚੁੱਕ ਕੇ ਲਿਜਾਣੀ ਪਈ | ਜੇਕਰ ਮੌਕੇ 'ਤੇ ਨਿਰਮਾਣ ਸਮਗਰੀ ਦੇ ਸੈਂਪਲ ਭਰੇ ਜਾਂਦੇ ਤਾਂ ਮੋਗਾ ਨਗਰ ਨਿਗਮ ਵਿਚ ਸੜਕਾਂ ਦੀ ਮੁਰੰਮਤ ਦੇ ਨਾਮ 'ਤੇ ਚੱਲ ਰਹੇ ਭਿ੍ਸ਼ਟਾਚਾਰ ਦਾ ਪਰਦਾਫਾਸ਼ ਹੋ ਜਾਂਦਾ | ਇਸ ਭਿ੍ਸ਼ਟਾਚਾਰ ਲਈ ਜ਼ਿੰਮੇਵਾਰ ਅਜੇ ਤੱਕ ਕਿਸੇ ਵੀ ਅਧਿਕਾਰੀ ਜਾਂ ਠੇਕੇਦਾਰ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਡਾ. ਹਰਜੋਤ ਕਮਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਵਾਰਡਬੰਦੀ ਦਾ ਹੱਥਕੰਡਾ ਅਪਣਾਇਆ ਹੈ, ਪਰ ਹੁਣ ਲੋਕ ਉਨ੍ਹਾਂ ਦੇ ਭਰਮ ਵਿਚ ਆਉਣ ਵਾਲੇ ਨਹੀਂ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ ਦੀ ਰਹਿਨੁਮਾਈ ਨਾਲ ਵਾਰਡ ਨੰਬਰ 11 'ਚ ਕੀਤੇ ਕੰਮਾਂ ਤੋਂ ਲੋਕ ਬਾਗੋ ਬਾਗ-ਬਿਕਰਮ ਸ਼ਰਮਾ ਅਗਲੀ ਖ਼ਬਰ ਮਿ੍ਤਕ ਅਧਿਆਪਕ ਜੋੜੇ ਦੇ ਪਰਿਵਾਰ ਪ੍ਰਤੀ ਦਿਖਾਈ ਗੈਰ ਸੰਵੇਦਨਸ਼ੀਲਤਾ ਅਤੇ ਗੈਰ ਸੰਜੀਦਗੀ ਦੇ ਵਿਰੋਧ 'ਚ ਕੱਢਿਆ ਮੋਮਬੱਤੀ...
Ad Position 24