ਕੋਟ ਈਸੇ ਖਾਂ, 30 ਦਸੰਬਰ (ਗੁਰਮੀਤ ਸਿੰਘ ਖਾਲਸਾ)-ਸਥਾਨਕ ਵਾਰਡ ਨੰਬਰ 11 'ਚ ਦਾਤੇਵਾਲਾ ਰੋਡ 'ਤੇ ਪੈਂਦੀ ਗਲੀ ਨੰਬਰ 3 ਜੋ ਪਿਛਲੇ ਕਾਫੀ ਸਮੇਂ ਤੋਂ ਨੀਵੀਂ ਸੀ ਤੇ ਇਸ ਗਲੀ ਦਾ ਲੈਵਲ ਸਹੀ ਕਰਕੇ ਨਵੀਨੀਕਰਨ ਲਈ ਗਲੀ ਨਿਵਾਸੀਆਂ ਤੋਂ ਹੀ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਵਾਰਡ ਨੰਬਰ 11 ਦੀ ਕੌਂਸਲਰ ਸਿਮਰਨਜੀਤ ਕੌਰ ਦੇ ਪਤੀ ਸੀਨੀ: ਆਪ ਆਗੂ ਬਿਕਰਮ ਸ਼ਰਮਾ ਬਿੱਲਾ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਕੋਲ ਵਾਰਡ ਨੰਬਰ 11 ਦੇ ਜਿੰਨੇ ਵੀ ਕੰਮਾਂ ਲਈ ਮਸਲੇ ਧਿਆਨ 'ਚ ਲਿਆਂਦੇ ਉਹ ਸਾਰੇ ਪੂਰੇ ਹੋਏ ਤੇ ਵਾਰਡ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਛੱਡਿਆ ਜੋ ਨਾ ਪੂਰਾ ਕੀਤਾ ਹੋਵੇ | ਉਨ੍ਹਾਂ ਕਿਹਾ ਕਿ ਇਕ ਜਾਂ ਦੋ ਗਲੀਆਂ ਦਾ ਕੰਮ ਅਧੂਰਾ ਸੀ ਉਹ ਵੀ ਸਿਰੇ ਲਾਇਆ ਜਾ ਰਿਹਾ ਹੈ | ਬਿੱਲਾ ਸ਼ਰਮਾ ਨੇ ਕਿਹਾ ਕਿ ਵਾਰਡ ਨਿਵਾਸੀਆਂ ਨੇ ਵੱਡੀ ਲੀਡ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕੌਂਸਲਰ ਦੀ ਸੇਵਾ ਸੌਂਪੀ ਸੀ ਅਤੇ ਵਾਰਡ ਨਿਵਾਸੀਆਂ ਨੂੰ ਸ਼ੁਰੂ ਤੋਂ ਉਹ ਨਾਲ ਲੈ ਕੇ ਚੱਲੇ ਹਨ ਤੇ ਕੀਤੇ ਹੋਏ ਕੰਮਾਂ ਤੋਂ ਲੋਕ ਪੂਰਨ ਖੁਸ਼ ਹਨ | ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਅੱਜ ਗਲੀ ਦਾ ਟੱਕ ਸਾਂਝੇ ਰੂਪ ਵਿਚ ਲਗਾ ਕੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਗਲੀ ਨਿਵਾਸੀ ਨਿਸ਼ਾਨ ਸਿੰਘ ਭੁੱਲਰ, ਪ੍ਰਸ਼ੋਤਮ ਸ਼ਰਮਾ, ਰਣਜੀਤ ਸਿੰਘ ਮਿੱਠੂ ਖਾਲਸਾ, ਰਮੇਸ਼ ਕੰਠ ਪਾਲ ਲਕਸ਼ਮੀ ਕਰਿਆਨੇ ਵਾਲਿਆਂ ਤੋਂ ਇਲਾਵਾ ਰਛਪਾਲ ਸਿੰਘ ਨਗਰ ਪੰਚਾਇਤ, ਐਡਵੋਕੇਟ ਰਾਘਵ, ਸਚਿਨ, ਕੁੱਕੂ ਸੂਦ ਆਦਿ ਹਾਜ਼ਰ ਸਨ |