ਗਿੱਦੜਬਾਹਾ, 30 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਅਗਰਵਾਲ ਪੀਰਖਾਨਾ ਕਮੇਟੀ ਗਿੱਦੜਬਾਹਾ ਵਲੋਂ ਨਵੇਂ ਸਾਲ ਦੀ ਖ਼ੁਸ਼ੀ ਵਿਚ ਮੇਲਾ ਪੀਰਾਂ ਦਾ 'ਇਕ ਸ਼ਾਮ ਪੀਰਾਂ ਦੇ ਨਾਮ' 31 ਦਸੰਬਰ ਨੂੰ ਅਗਰਵਾਲ ਪੀਰਖਾਨਾ ਵਿਖੇ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਧਾਰਮਿਕ ਸਮਾਰੋਹ ਦੌਰਾਨ ਸ਼ੁੱਭ ਦੀਵਾਨ ਸਜਾਏ ਜਾਣਗੇ ਅਤੇ ਨਾਲ ਹੀ ਭੰਡਾਰਾ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਅਗਰਪਾਲ ਪੀਰਖਾਨਿਆਂ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਮਲੋਟ ਵਾਲੇ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਪੀਰਾਂ ਦਾ ਗੁਣਗਾਨ ਕਰਨ ਲਈ ਬਾਬਾ ਅਲੀ ਦੀਨ ਐਂਡ ਪਾਰਟੀ ਤੇ ਫ਼ੌਜੀ ਭੰਗਚੜ੍ਹੀ ਪਹੁੰਚਣਗੇ |