09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਜ਼ਦੂਰੀ ਨਾਲ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ ਮਕਾਨ ਡਿੱਗਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਸਮਾਲਸਰ, 2 ਸਤੰਬਰ (ਗੁਰਜੰਟ ਕਲਸੀ ਲੰਡੇ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਮਕਾਨਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ | ਇਹ ਪਾਣੀ ਪਰਨਾਲਿਆਂ 'ਚ ਵਗਣ ਦੀ ਥਾਂ ਛੱਤਾਂ ਵਿਚ ਹੀ ਸਮਾ ਰਿਹਾ ਹੈ ਜਿਸ ਕਾਰਨ ਛੱਤਾਂ ਸੈਲਾਬ ਫੜ ਕੇ ਡਿਗਣੀਆਂ ਸ਼ੁਰੂ ਹੋ ਗਈਆਂ ਹਨ | ਸਮਾਲਸਰ ਵਾਸੀ ਅਜਮੇਰ ਕੌਰ ਪਤਨੀ ਅਜੈਬ ਸਿੰਘ, ਉਸ ਦੇ ਪੁੱਤਰ ਭਿੰਦਰ ਸਿੰਘ, ਮਨਵੀਰ ਕੌਰ ਨੇ ਦੱਸਿਆ ਕਿ ਉਹ ਬੱਕਰੀਆਂ ਪਾਲ ਕੇ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਹਨ ਤੇ ਅੱਜ ਸਵੇਰੇ ਹਨੇਰੇ ਹੀ ਜਦੋਂ ਆਪਣੇ ਕਮਰਿਆਂ ਵਿਚ ਪਏ ਸਨ ਤਾਂ ਛੱਤ ਹੌਲੀ ਹੌਲੀ ਡਿਗਣੀ ਸ਼ੁਰੂ ਹੋ ਗਈ ਤਾਂ ਅਸੀਂ ਸਾਰਾ ਪਰਿਵਾਰ ਕਮਰਿਆਂ ਵਿਚੋਂ ਬਾਹਰ ਨਿਕਲ ਆਏ | ਇੰਨੇ ਕੁ ਸਮੇਂ ਵਿਚ ਹੀ ਇਕ ਕਮਰੇ ਦੀ ਸਾਰੀ ਛੱਤ ਧੜੰਮ ਦੇਣੇ ਥੱਲੇ ਆ ਡਿੱਗੀ ਅਤੇ ਦੂਜੇ ਕਮਰੇ ਦੀ ਅੱਧੀ ਛੱਤ ਵਿਚਾਲੇ ਲਟਕ ਗਈ ਪਰ ਸਾਡਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹੁਣ ਰਹਿਣ ਲਈ ਛੱਤ ਨੁਮਾ ਕੁਝ ਨਹੀਂ ਬਚਿਆ | ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਇਸ ਮੌਕੇ ਸਰਪੰਚ ਦਵਿੰਦਰਪਾਲ ਸਿੰਘ ਰਾਜਾ ਨੇ ਦੱਸਿਆ ਕਿ ਉਹ ਇਸ ਮੌਕੇ ਦੁਖੀ ਪਰਿਵਾਰ ਨਾਲ ਖੜੇ ਹਨ ਅਤੇ ਉਹ ਇਸ ਸਬੰਧੀ ਰਿਪੋਰਟ ਸਰਕਾਰ ਤੱਕ ਪਹੁੰਚਾਉਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਦੇ ਮਹੰਤ ਬਾਬਾ ਸਾਧੂ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਦੀ ਰਿਟਾਇਰ ਰੈਵੇਨਿਊ ਕਾਨੂੰਨਗੋ ਪਟਵਾਰੀ ਐਸੋਸੀਏਸ਼ਨ ਦੀ ਮੀਟਿੰਗ 6 ਨੂੰ
Ad Position 24