11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੀਆਂ ਰੌਣਕਾਂ ਨੇ ਸ਼ਹਿਰ ਦੀ ਖ਼ੂਬਸੂਰਤੀ 'ਚ ਕੀਤਾ ਵਾਧਾ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
• ਪਟਾਕਿਆਂ ਅਤੇ ਮਠਿਆਈਆਂ ਦੀ ਹੋਈ ਰਿਕਾਰਡ ਤੋੜ ਵਿਕਰੀ • ਪਟਾਕੇ ਵਿਕ੍ਰੇਤਾਵਾਂ ਨੇ ਪ੍ਰਸ਼ਾਸਨ ਨੂੰ ਜਾਣਿਆ ਟਿੱਚ
ਫ਼ਰੀਦਕੋਟ, 21 ਅਕਤੂਬਰ (ਜਸਵੰਤ ਸਿੰਘ ਪੁਰਬਾ)-ਇਸ ਵਾਰ ਦੋ ਦਿਨ ਦੀ ਦੀਵਾਲੀ ਦੇ ਤਿਓਹਾਰ ਦੇ ਭੰਬਲਭੂਸੇ ਦੇ ਬਾਵਜੂਦ ਵੀ ਲੋਕਾਂ ਨੇ ਵੀ ਦੋਨੇ ਦਿਨ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਫ਼ਰੀਦਕੋਟ ਸ਼ਹਿਰ ਦੇ ਬਾਜ਼ਾਰਾਂ ਵਿਚ ਦੋਵੇਂ ਦਿਨ ਲੋਕਾਂ ਦੀਆਂ ਭਾਰੀ ਰੌਣਕਾਂ ਲੱਗੀਆਂ ਰਹੀਆਂ | ਇਸ ਵਾਰ ਪਟਾਕਿਆਂ ਅਤੇ ਮਠਿਆਈਆਂ ਦੀ ਵਿਕਰੀ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤੇ | ਲੋਕਾਂ ਨੇ ਵੇਸਣ ਤੋਂ ਬਣੀਆਂ ਮਠਿਆਈਆਂ ਅਤੇ ਜਲੇਬੀਆਂ ਨੂੰ ਖਰੀਦਣ ਦੀ ਤਰਜੀਹ ਦਿੱਤੀ | ਲੋਕਾਂ ਨੇ ਤੋਹਫ਼ਿਆਂ ਦੇ ਵਿਚ ਡਰਾਈ ਫ਼ਰੂਟਾਂ ਅਤੇ ਫ਼ਲਾਂ ਨੂੰ ਵੀ ਸ਼ਾਮਿਲ ਕੀਤਾ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਵੰਡਿਆ | ਦੀਵਾਲੀ ਵਾਲੇ ਦਿਨ ਲੋਕਾਂ ਨੇ ਪੂਰੀ ਸ਼ਰਧਾ ਨਾਲ ਗੁਰਦੁਆਰਿਆਂ ਅਤੇ ਮੰਦਰਾਂ ਵਿਚ ਦੀਪ ਮਾਲਾ ਕਰਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਕਿ ਮਿੱਟੀ ਦੇ ਰੰਗ ਬਿਰੰਗੇ ਦੀਵਿਆਂ ਨੇ ਚਾਇਨਾਂ ਦੀਆਂ ਬਿਜਲੀ ਲੜੀਆਂ ਨੂੰ ਚੁਣੌਤੀ ਵੀ ਦਿੱਤੀ | ਸਮਾਜ ਸੇਵੀ ਅਤੇ ਪ੍ਰਸ਼ਾਸਨ ਵਲੋਂ ਗਰੀਨ ਦੀਵਾਲੀ ਮਨਾਉਣ ਦੇ ਸੁਨੇਹੇ ਨੂੰ ਲੋਕਾਂ ਨੇ ਅਣਗੌਲਿਆ ਕਰਦਿਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਪਟਾਕਿਆਂ ਦਾ ਭਾਰੀ ਮਾਤਰਾ ਵਿਚ ਇਸਤੇਮਾਲ ਕੀਤਾ | ਦੀਵਾਲੀ ਦੇ ਪਹਿਲੇ ਦਿਨ ਸਾਰੀ ਰਾਤ ਹੀ ਪਟਾਕੇ ਚੱਲਦੇ ਰਹੇ | ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਾ ਵੇਚਣ ਲਈ ਆਰਜੀ ਲਾਇਸੰਸ ਦੁਕਾਨਦਾਰਾਂ ਦੇ ਲੱਕੀ ਡਰਾਅ ਰਾਹੀਂ ਕੱਢਣ ਦੇ ਬਾਵਜੂਦ ਵੀ ਸ਼ਹਿਰ ਦੇ ਸਾਰੇ ਪਾਸੇ ਇਕ ਹਜ਼ਾਰ ਤੋਂ ਉਪਰ ਪਟਾਕੇ ਵੇਚਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ | ਸ਼ਹਿਰ ਵਿਚ ਸਜਾਵਟੀ ਚੀਜ਼ਾਂ ਅਤੇ ਖਿਡੌਣਿਆਂ ਦੀ ਵੀ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ | ਦੀਵਾਲੀ ਦੇ ਤਿਉਹਾਰ 'ਤੇ ਲੋਕਾਂ ਨੇ ਆਪਣੇ ਘਰਾਂ ਵਿਚ ਦੀਵਿਆਂ ਅਤੇ ਬਿਜਲਈ ਲੜੀਆਂ ਦੀ ਸਜਾਵਟ ਵੀ ਕੀਤੀ | ਪਹਿਲਾਂ ਦਿਨ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਲੰਘਿਆ, ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ | ਇਸ ਪਵਿੱਤਰ ਤਿਉਹਾਰ 'ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਫ਼ਰੀਦਕੋਟ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਖ਼ੁਸ਼ਹਾਲੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜੁੜਦਾ ਹੈ | ਛੇਵੇਂ ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ੍ਹ ਵਿਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪਹੁੰਚੇ ਸਨ ਜਿਸ 'ਤੇ ਸੰਗਤਾਂ ਨੇ ਘਿਉ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਸੀ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਡਾ. ਜਸਵਿੰਦਰ ਸਿੰਘ ਮੁੜ ਪ੍ਰਧਾਨ ਬਣੇ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
Ad Position 24