10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਡੇ ਬੱਚਿਆਂ ਦੇ ਰਹਿਣ ਯੋਗ ਪੰਜਾਬ ਕਿਵੇਂ ਅਤੇ ਕਦੋਂ ਬਣੇਗਾ-ਬਲਵਿੰਦਰ ਸਿੰਘ ਸਾਰਿਆਂ ਨੂੰ ਰਲ - ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣ ਦੀ ਲੋੜ - ਗਿੱਲ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸਿਆਸਤ ਹੌਲੀ-ਹੌਲੀ ਕਾਰਪੋਰੇਟਾਂ ਤੇ ਗੈਂਗਸਟਰਾਂ ਦੇ ਹੱਥਾਂ ਵਿਚ ਜਾਂਦੀ ਦਿਖਾਈ ਦੇ ਰਹੀ ਹੈ। ਜੇਕਰ ਸਿਆਸਤ ਪੈਸੇ ਦੀ ਖੇਡ ਅਤੇ ਗੰਨ ਦੀ ਨੋਕ ’ਤੇ ਸਿਆਸੀ ਪ੍ਰਭਾਵ ਹਾਸਿਲ ਹੋਣ ਲੱਗ ਪਏ ਤਾਂ ਸ਼ਹੀਦਾਂ ਦੇ ਸੁਪਨਿਆਂ ਅਤੇ ਸਾਡੇ ਬੱਚਿਆਂ ਦੇ ਰਹਿਣ ਯੋਗ ਪੰਜਾਬ ਕਿਵੇਂ ਤੇ ਕਦੋਂ ਬਣੇਗਾ?

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸਿਆਸਤ ਹੌਲੀ-ਹੌਲੀ ਕਾਰਪੋਰੇਟਾਂ ਤੇ ਗੈਂਗਸਟਰਾਂ ਦੇ ਹੱਥਾਂ ਵਿਚ ਜਾਂਦੀ ਦਿਖਾਈ ਦੇ ਰਹੀ ਹੈ। ਜੇਕਰ ਸਿਆਸਤ ਪੈਸੇ ਦੀ ਖੇਡ ਅਤੇ ਗੰਨ ਦੀ ਨੋਕ ’ਤੇ ਸਿਆਸੀ ਪ੍ਰਭਾਵ ਹਾਸਿਲ ਹੋਣ ਲੱਗ ਪਏ ਤਾਂ ਸ਼ਹੀਦਾਂ ਦੇ ਸੁਪਨਿਆਂ ਅਤੇ ਸਾਡੇ ਬੱਚਿਆਂ ਦੇ ਰਹਿਣ ਯੋਗ ਪੰਜਾਬ ਕਿਵੇਂ ਤੇ ਕਦੋਂ ਬਣੇਗਾ? ਇਹ ਵਿਚਾਰ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਅਤੇ ਪੰਜਾਬ ਬਚਾਓ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਪਿਆਰੇਆਣਾ ਨੇ ਸਥਾਨਕ ਬਠਿੰਡਾ ਰੋਡ ’ਤੇ ਪੰਜਾਬ ਦਰਦੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਵੱਡੇ ਪੱਧਰ ’ਤੇ ਪੈਸਾ ਖ਼ਰਚ ਕਰਕੇ ਕੀਤੀਆਂ ਜਾ ਰਹੀਆਂ ਰੈਲੀਆਂ ’ਤੇ ਲੋਕਾਂ ਦੇ ਟੈਕਸ ਦਾ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਤੇ ਹੋਰ ਸਿਆਸੀ ਪਾਰਟੀਆਂ ਵੀ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਪੈਸੇ ਨੂੰ ਸਿਆਸੀ ਸਰਗਰਮੀਆਂ ’ਤੇ ਖ਼ਰਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਲੋਕਤੰਤਰ ਦਾ ਅਰਥ ‘ਲੋਕਾਂ ਦਾ ਰਾਜ, ਲੋਕਾਂ ਦੁਆਰਾ ਅਤੇ ਲੋਕਾਂ ਲਈ’ ਹੈ। ਜੇਕਰ ਲੋਕ ਆਪਣੇ ਹਲਕੇ ਵਿਚ 100 ਮੈਂਬਰੀ ਕਮੇਟੀ ਬਣਾ ਕੇ ਆਪਣਾ ਉਮੀਦਵਾਰ ਖ਼ੁਦ ਚੁਣਨ ਅਤੇ ਚੋਣਾਂ ਵਿਚ ਉਮੀਦਵਾਰ ਵਲੋਂ ਵੱਡੀ ਰਕਮ ਖ਼ਰਚ ਨਾ ਕੀਤੀ ਜਾਵੇ ਤਾਂ ਉਹ ਲੋਕਾਂ ਪ੍ਰਤੀ ਜਵਾਬਦੇਹ ਰਹੇਗਾ। ਮੌਜੂਦਾ ਸਿਆਸੀ ਪ੍ਰਬੰਧ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ’ਤੇ ਕਾਰਪੋਰੇਟ, ਗੈਂਗਸਟਰ, ਅਫ਼ਸਰਸ਼ਾਹੀ ਅਤੇ ਵੱਖ-ਵੱਖ ਮਾਫੀਆ ਤੱਤਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਵੱਡੀ ਚੁਣੌਤੀ ਹੈ। ਮੁਲਾਜ਼ਮਾਂ ਦੀ 18 ਫ਼ੀਸਦੀ ਡੀ.ਏ. ਦੀ ਮੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਿਆਸੀ ਪ੍ਰਬੰਧ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਹੱਕ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਮੌਕੇ ਕਰਨਲ ਮਾਲਵਿੰਦਰ ਸਿੰਘ ਗਰੋਂ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਲੋਕਾਂ ਤੋਂ ਨਵੇਂ ਸਿਆਸੀ ਗਰੁੱਪਾਂ ਦੇ ਹੱਕ ਵਿੱਚ ਵੋਟਾਂ ਪਵਾ ਲਈਆਂ ਜਾਂਦੀਆਂ ਹਨ, ਪਰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ। ਐੱਨ.ਐੱਸ. ਗਿੱਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਨੇ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ, ਪਰ ਹੁਣ ਵਿਦੇਸ਼ਾਂ ਵਿਚ ਵੀ ਨੌਜਵਾਨਾਂ ਲਈ ਚੁਣੌਤੀਆਂ ਵਧ ਰਹੀਆਂ ਹਨ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਰਲ-ਮਿਲ ਕੇ ਆਪਣੇ ਬੱਚਿਆਂ ਦੇ ਰਹਿਣ ਯੋਗ ਪੰਜਾਬ ਦੀ ਸਿਰਜਣਾ ਲਈ ਯਤਨ ਕਰੀਏ। ਕਿਸਾਨ ਯੂਨੀਅਨ ਫ਼ਤਿਹ ਦੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿਸੇ ਦੇ ਆਪਣੇ ਘਰ ਵਿਚ ਕੋਈ ਨਸ਼ਾ ਨਾ ਕਰਦਾ ਹੋਵੇ, ਪਰ ਜੇਕਰ ਆਲੇ-ਦੁਆਲੇ ਦਾ ਮਾਹੌਲ ਨਸ਼ਿਆਂ ਅਤੇ ਅਪਰਾਧ ਤੋਂ ਪ੍ਰਭਾਵਿਤ ਹੋਵੇ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਬਣੀ ਰਹਿੰਦੀ ਹੈ। ਕਸ਼ਮੀਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ 2022 ਵਿਚ ਬਦਲਾਅ ਦੀ ਆਸ ਨਾਲ ਸਰਕਾਰ ਬਦਲੀ ਸੀ ਅਤੇ ਹੁਣ 2027 ਵਿਚ ਵੀ ਲੋਕਾਂ ਨੂੰ ਆਪਣੀ ਸੋਚ ਸਮਝ ਕੇ ਫ਼ੈਸਲਾ ਲੈਣ ਦੀ ਲੋੜ ਹੈ। ਇਸ ਮੌਕੇ ਪ੍ਰੋ. ਨਿਤਨੇਮ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਦੀ ਸੇਵਾ ਬਲਦੇਵ ਸਿੰਘ ਸੂਬੇਦਾਰ ਵਲੋਂ ਨਿਭਾਈ ਗਈ, ਜਦਕਿ ਸਮੁੱਚਾ ਪ੍ਰਬੰਧ ਸੂਬੇਦਾਰ ਬਲਵੀਰ ਸਿੰਘ ਵਲੋਂ ਕੀਤਾ ਗਿਆ। ਮੀਟਿੰਗ ਵਿਚ ਪਹੁੰਚੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਬਰਕੰਦੀ, ਹਰਪਾਲ ਸਿੰਘ ਮੱਕੜ, ਮਨਿੰਦਰ ਸਿੰਘ ਛਾਬੜਾ, ਕੁਲਵੰਤ ਸਿੰਘ ਮਹਿਰਾਜਵਾਲਾ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਹਮਦਰਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਸਮੇਤ ਪੁਲਿਸ ਵਲੋਂ ਪੰਜ ਗਿ੍ਫ਼ਤਾਰ ਅਗਲੀ ਖ਼ਬਰ ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ
Ad Position 24