ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਵਿਖੇ ਭਾਜਪਾ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਬਰਾੜ ਦੀ ਅਗਵਾਈ ’ਚ ਜ਼ਿਲ੍ਹਾ ਪੱਧਰ ਦਾ ਪੰਜਾਬ ਸਰਕਾਰ ਵਿਰੁੱਧ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਸਥਾਨਕ ਬੱਸ ਸਟੈਂਡ ਚੌਕ ’ਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਵੀ ਫ਼ੂਕਿਆ ਗਿਆ।
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਵਿਖੇ ਭਾਜਪਾ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਬਰਾੜ ਦੀ ਅਗਵਾਈ ’ਚ ਜ਼ਿਲ੍ਹਾ ਪੱਧਰ ਦਾ ਪੰਜਾਬ ਸਰਕਾਰ ਵਿਰੁੱਧ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਸਥਾਨਕ ਬੱਸ ਸਟੈਂਡ ਚੌਕ ’ਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਵੀ ਫ਼ੂਕਿਆ ਗਿਆ। ਇਸ ਰੋਸ ਮਾਰਚ ’ਚ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਦੇ 16 ਸਰਕਲਾਂ ਵਿਚ ਇਹ ਰੋਸ ਮਾਰਚ ਕੀਤਾ ਗਿਆ ਹੈ, ਕਿ ਕਿਸ ਤਰ੍ਹਾਂ ਪੰਜਾਬ ਨਸ਼ਿਆਂ ਦੀ ਦਲ ਦਲ ਵਿਚ ਫ਼ਸ ਚੁੱਕਾ ਹੈ। ਮੌਜੂਦਾ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਡਾ. ਸੰਜੀਵ ਗੋਇਲ ਨੇ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਹੜੀ ਸਰਕਾਰ ਨਸ਼ਿਆਂ ਦੇ ਖਾਤਮੇ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸੀ। ਲੋਕਾਂ ਨੇ ਵਿਸ਼ਵਾਸ ਕਰਕੇ ਇਨ੍ਹਾਂ ਨੂੰ ਵੱਡਾ ਫ਼ਤਵਾ ਦੇ ਕੇ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਕੀ ਕੀਤਾ ਇਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ। ਪੰਜਾਬ ਵਿਚ ਰੋਜ਼ਾਨਾਂ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਇਸ ਮੌਕੇ ਭਾਜਪਾ ਆਗੂ ਚੰਦਰ ਸ਼ੇਖਰ, ਸੁਮਿਤ ਸੁਖੀਜਾ, ਗਗਨ ਸੇਠੀ, ਅਨੁਸ਼ਾਸਨੀ ਕਮੇਟੀ ਮੈਂਬਰ ਪ੍ਰੇਮ ਗੇਰਾ, ਦਿਨੇਸ਼ ਗੁਪਤਾ, ਜਸਪਾਲ ਸਿੰਘ ਪੰਜਗਰਾਈਂ, ਗੁਰਤਾਜ਼ ਸਿੰਘ ਪੰਨੂੰ, ਸਰਕਲ ਪ੍ਰਧਾਨ ਪਰਮਜੀਤ ਸਿੰਘ ਪੰਨੂ ਫ਼ਰੀਦਕੋਟ ਦਿਹਾਤੀ, ਗੋਪਾਲ ਗਰਗ ਫ਼ਰੀਦਕੋਟ-1, ਸੰਦੀਪ ਗਰਗ ਫ਼ਰੀਦਕੋਟ-2, ਬਲਤੇਜ ਸਿੰਘ ਗੋਲੇਵਾਲਾ, ਤਰਸੇਮ ਸਿੰਘ ਸਾਦਿਕ-1, ਗੁਰਪ੍ਰੀਤ ਸਿੰਘ ਸੰਧੂ ਸਾਦਿਕ-2, ਮਨਜੀਤ ਕੁਮਾਰ ਨੇਗੀ ਕੋਟਕਪੂਰਾ-1, ਵਿਨੀਤ ਮਿੱਤਲ ਕੋਟਕਪੂਰਾ 2, ਅੰਮ੍ਰਿਤਪਾਲ ਸ਼ਰਮਾ ਦਿਹਾਤੀ ਕੋਟਕਪੂਰਾ, ਅਸ਼ਵਨੀ ਸ਼ਰਮਾ ਸੰਧਵਾਂ, ਗੁਰਸ਼ਰਨ ਸਿੰਘ ਬਰਾੜ ਖਾਰਾ, ਅਰਸ਼ਦੀਪ ਸਿੰਘ ਭਲੂਰੀਆ ਪੰਜਗਰਾਈਂ, ਹਰਮੇਲ ਸਿੰਘ ਚਹਿਲ ਬਰਗਾੜੀ, ਲਖਵਿੰਦਰ ਸਿੰਘ ਰੰਧਾਵਾ ਜੈਤੋ ਦਿਹਾਤੀ, ਵਿਕਾਸ ਗੋਇਲ ਜੈਤੋ, ਨਰ ਸਿੰਘ ਬਾਜਾਖਾਨਾ ਸਰਕਲ ਦੇ ਪ੍ਰਧਾਨ ਆਦਿ ਸਮੇਤ ਭਾਰੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।