14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਤਸਨੀਮ ਕੌਰ ਢਿੱਲੋਂ ਨੇ ਅਕਾਲ ਅਕੈਡਮੀ ਭਦੌੜ ਦਾ ਨਾਂਅ ਰੌਸ਼ਨ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਅਕਾਲ ਅਕੈਡਮੀ ਭਦੌੜ ਦੀ ਹੋਣਹਾਰ ਖਿਡਾਰਨ ਤਸਨੀਮ ਕੌਰ ਢਿੱਲੋਂ ਨੇ ਰਾਜ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਖੇਤਰ ਦਾ ਮਾਣ ਵਧਾਇਆ ਹੈ | ਤਸਨੀਮ ਕੌਰ ਨੇ 100 ਮੀਟਰ ਹਾਰਡਲ ਰੇਸ ਅਤੇ 400 ਮੀਟਰ ਹਾਰਡਲ ਰੇਸ ਵਿਚ ਸੋਨੇ ਦੇ ਤਗਮੇ ਜਿੱਤੇ ਹਨ | ਇਸ ਤੋਂ ਇਲਾਵਾ ਉਸ ਨੇ 1600 ਮੀਟਰ ਰਿਲੇਅ ਰੇਸ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਇਹ ਮੁਕਾਬਲੇ ਰਾਜ ਪੱਧਰ ਦੇ ਐਥਲੈਟਿਕ ਟੂਰਨਾਮੈਂਟ ਲੁਧਿਆਣਾ ਵਿਖੇ ਹੋਏ, ਜਿਸ ਵਿਚ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ | ਤਸਨੀਮ ਕੌਰ ਨੇ ਆਪਣੀ ਕਠੋਰ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਜਜ਼ਬੇ ਨਾਲ ਉੱਚ ਪੱਧਰੀ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਇਹ ਪ੍ਰਾਪਤੀਆਂ ਕੀਤੀਆਂ ਹਨ | ਤਸਨੀਮ ਕੌਰ ਹੁਣ ਰਾਸ਼ਟਰੀ ਪੱਧਰ ਦੇ ਐਥਲੈਟਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਚੁਣੀ ਗਈ ਹੈ, ਜੋ ਕਿ ਲਖਨਊ ਵਿਚ ਹੋਣੇ ਹਨ ਜਿੱਥੇ ਉਹ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ | ਸਕੂਲ ਦੇ ਪਿ੍ੰਸੀਪਲ ਪ੍ਰੀਤੀ ਗਰੋਵਰ, ਖੇਡ ਅਧਿਆਪਕ ਅਤੇ ਪ੍ਰਬੰਧਕੀ ਟੀਮ ਨੇ ਉਸ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਤਸਨੀਮ ਕੌਰ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ | ਅਕਾਲ ਅਕੈਡਮੀ ਭਦੌੜ ਵਲੋਂ ਤਸਨੀਮ ਕੌਰ ਢਿੱਲੋਂ ਦੀ ਮਿਹਨਤ ਅਤੇ ਜਿੱਤ 'ਤੇ ਮਾਣ ਪ੍ਰਗਟ ਕੀਤਾ ਗਿਆ ਅਤੇ ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਅਕਾਲ ਅਕੈਡਮੀਆਂ ਦੇ ਉਦੇਸ਼ ਸਿੱਖਿਆ ਅਤੇ ਆਤਮਿਕਤਾ ਨਾਲ ਸੰਤੁਲਿਤ ਵਿਕਾਸ ਨੂੰ ਸਫਲਤਾ ਨਾਲ ਅੱਗੇ ਵਧਾ ਰਹੇ ਹਨ | ਜ਼ਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਵਲੋਂ ਲਗਾਏ ਗਏ ਬੂਟੇ ਦੀਆ ਜੜ੍ਹਾਂ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀਆਂ ਹਨ ਅਤੇ ਪੇਂਡੂ ਖੇਤਰ ਦਾ ਵਿੱਦਿਅਕ ਮਿਆਰ ਵੱਧ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਦੇਵ ਸਿੰਘ ਸੰਧੂ ਵੰਗਲ ਨਮਿਤ ਅੰਤਿਮ ਅਰਦਾਸ 4 ਨੂੰ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ 'ਚ ਖੇਡ ਸਮਾਗਮ ਕਰਵਾਇਆ
Ad Position 24