14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੜਕੀ ਹਾਦਸੇ ਰੋਕਣ ਲਈ ਸੜਕ 'ਤੇ ਖ਼ਰਾਬ ਖੜ੍ਹੇ ਵਾਹਨਾਂ 'ਤੇ ਲਾਈਆਂ ਰੇਡੀਅਮ ਰਿਫ਼ਲੈਕਟਰ ਟੇਪਾਂ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਰਣਜੀਤ ਸਿੰਘ ਢਿੱਲੋਂ)-ਨੈਸ਼ਨਲ ਐਵਾਰਡੀ ਸੰਸਥਾ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਬੀਤੀ ਰਾਤ ਜਾਣਕਾਰੀ ਮਿਲਦੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਨੈਸ਼ਨਲ ਹਾਈਵੇਅ ਉੱਪਰ ਖੜ੍ਹੇ ਖ਼ਰਾਬ ਟਰੱਕ, ਜੋ ਕਿ ਸੜਕ ਦੇ ਵਿਚਕਾਰ ਖੜ੍ਹੇ ਸਨ, ਰਾਤ ਸਮੇਂ ਟਰੱਕ ਉੱਪਰ ਰਿਫ਼ਲੈਕਟਰ ਨਾ ਲੱਗੇ ਹੋਣ ਕਰਕੇ ਕੋਈ ਵੱਡਾ ਸੜਕੀ ਹਾਦਸਾ ਹੋ ਸਕਦਾ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਲੱਬ ਦੀ ਟੀਮ ਵਲੋਂ ਰਾਤ 11 ਵਜੇ ਇੱਥੇ ਪਹੁੰਚ ਕੇ ਟਰੱਕ ਦੇ ਦੋਵੇਂ ਪਾਸੇ ਰੇਡੀਅਮ ਰਿਫ਼ਲੈਕਟਰ ਟੇਪਾਂ ਲਗਾਈਆਂ ਗਈਆਂ, ਤਾਂ ਜੋ ਦੂਰੋਂ ਆਉਂਦੇ ਵਾਹਨ ਨੂੰ ਇਸ ਬਾਰੇ ਪਤਾ ਲੱਗ ਸਕੇ | ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਕਿਸੇ ਕਾਰਨ ਵੀ ਜੇਕਰ ਉਨ੍ਹਾਂ ਦਾ ਵਾਹਨ ਸੜਕ ਉੱਪਰ ਖ਼ਰਾਬ ਹੋ ਜਾਂਦਾ ਹੈ ਤਾਂ ਉਨ੍ਹਾਂ 'ਤੇ ਰੇਡੀਅਮ ਟੇਪਾਂ ਲਗਾਉਣ | ਇਸ ਮੌਕੇ ਦੀਪਾਂਸ਼ੂ ਕੁਮਾਰ, ਨਰੇਸ਼ ਕੁਮਾਰ ਕਾਤੀ, ਅਜੇ ਕੁਮਾਰ ਪਾਸੀ, ਨਵਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਰੋਡ ਵਿਖੇ ਨਗਰ ਕੀਰਤਨ ਦਾ ਸਵਾਗਤ ਤੇ ਪੰਜ ਪਿਆਰਿਆਂ ਦਾ ਸਨਮਾਨ ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24