03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਜ਼ਾਦ ਉਮੀਦਵਾਰ ਸਾਬਕਾ ਸਰਪੰਚ ਦਰਸ਼ਨ ਸਿੰਘ ਦੇ ਹੱਕ 'ਚ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਠੱਠੀ ਭਾਈ, 5 ਦਸੰਬਰ (ਜਗਰੂਪ ਸਿੰਘ ਮਠਾੜੂ)-ਬਲਾਕ ਸੰਮਤੀ ਜ਼ੋਨ ਮਾੜੀ ਮੁਸਤਫਾ ਤੋਂ ਆਜ਼ਾਦ ਉਮੀਦਵਾਰ ਸਾਬਕਾ ਸਰਪੰਚ ਦਰਸ਼ਨ ਸਿੰਘ ਦੇ ਹੱਕ 'ਚ ਪਿੰਡ ਮਾੜੀ ਮੁਸਤਫਾ ਤੇ ਗੁਰੂਸਰ ਮਾੜੀ ਦੇ ਮੁਹਤਬਰ ਵਾਸੀਆਂ ਦੀ ਭਰਮੀ ਮੀਟਿੰਗ ਪਿੰਡ ਮਾੜੀ ਮੁਸਤਫਾ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਤੇਜਾ ਗਿੱਲ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਲੋਕਾਂ ਨੇ ਦਰਸ਼ਨ ਸਿੰਘ ਦੇ ਪਿਛਲੇ ਸਮੇਂ ਦੇ ਕੀਤੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਆਏ ਹਨ | ਮੁਹਤਬਰ ਆਗੂਆਂ ਨੇ ਐਲਾਨ ਕੀਤਾ ਕਿ ਬਲਾਕ ਸੰਮਤੀ ਚੋਣ 'ਚ ਦਰਸ਼ਨ ਸਿੰਘ ਨੂੰ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਵਾਈ ਜਾਵੇਗੀ | ਸਾਬਕਾ ਸਰਪੰਚ ਤੇਜਾ ਸਿੰਘ ਗਿੱਲ ਨੇ ਲੋਕਾਂ ਵਲੋਂ ਮਿਲ ਰਹੇ ਭਰਮੇ ਹੁੰਗਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡਾਂ ਦੀ ਏਕਤਾ ਤੇ ਲੋਕਾਂ ਦਾ ਭਰੋਸਾ ਦਰਸ਼ਨ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਸਭ ਤੋਂ ਵੱਡੀ ਤਾਕਤ ਹੈ | ਦਰਸ਼ਨ ਸਿੰਘ ਨੇ ਵੀ ਹਾਜ਼ਰ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਮੌਕਾ ਦਿੰਦੇ ਹਨ ਤਾਂ ਉਹ ਪਿੰਡ ਮਾੜੀ ਮੁਸਤਫਾ ਅਤੇ ਗੁਰੂਸਰ ਮਾੜੀ ਨੂੰ ਵਿਕਾਸ ਦੇ ਪੱਧਰ 'ਤੇ ਮਿਸਾਲੀ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਣੂੰਕੇ 'ਚ ਬਲਾਕ ਸੰਮਤੀ ਦੀ ਚੋਣ ਲਈ ਤਿੰਨ ਉਮੀਦਵਾਰਾਂ 'ਚ ਫਸਵਾਂ ਮੁਕਾਬਲਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਨ ਨਾਲ ਜਿੱਤੇਗਾ-ਪੱਪੂ ਰਾਮੰੂਵਾਲੀਆ
Ad Position 24