01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਿੰਡ ਚੇਤ ਸਿੰਘ ਵਾਲਾ ਦੇ ਵਾਸੀ ਵਾਟਰ ਵਰਕਸ ਦਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ

ਸਾਦਿਕ, 31 ਅਗਸਤ (ਗੁਰਭੇਜ ਸਿੰਘ ਚੌਹਾਨ)-ਪਿੰਡ ਚੇਤ ਸਿੰਘ ਵਾਲਾ ’ਚ ਅਕਾਲੀ ਸਰਕਾਰ ਦੇ ਸਮੇਂ 2008 ਵਿਚ ਬਣੇ ਵਾਟਰ ਵਰਕਸ ਜਿਸ ਦਾ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਅੱਜ ਬਹੁਤ ਹੀ ਮਾੜੀ ਹਾਲਤ ਵਿਚ ਹੈ। ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੇ ਵਾਟਰ ਵਰਕਸ ਦਾ ਤਲਾਬ ਵਿਖਾਉਂਦਿਆਂ ਦੱਸਿਆ ਕਿ ਇਸ ਵਿਚ ਜਾਨਵਰ ਮਰੇ ਹੋਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 01-09-2026
ਸਾਦਿਕ, 31 ਅਗਸਤ (ਗੁਰਭੇਜ ਸਿੰਘ ਚੌਹਾਨ)-ਪਿੰਡ ਚੇਤ ਸਿੰਘ ਵਾਲਾ ’ਚ ਅਕਾਲੀ ਸਰਕਾਰ ਦੇ ਸਮੇਂ 2008 ਵਿਚ ਬਣੇ ਵਾਟਰ ਵਰਕਸ ਜਿਸ ਦਾ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਅੱਜ ਬਹੁਤ ਹੀ ਮਾੜੀ ਹਾਲਤ ਵਿਚ ਹੈ। ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੇ ਵਾਟਰ ਵਰਕਸ ਦਾ ਤਲਾਬ ਵਿਖਾਉਂਦਿਆਂ ਦੱਸਿਆ ਕਿ ਇਸ ਵਿਚ ਜਾਨਵਰ ਮਰੇ ਹੋਏ ਹਨ। ਪਾਣੀ ਗੰਦਾ ਹੋ ਕੇ ਕਾਲੇ ਰੰਗ ਦਾ ਹੋ ਚੁੱਕਿਆ ਹੈ ਅਤੇ ਤਲਾਬ ਵਿਚ ਘਾਹ ਉੱਗਿਆ ਹੋਇਆ ਹੈ। ਵਾਟਰ ਵਰਕਸ ਬਣਨ ਤੋਂ ਬਾਅਦ ਇਕ ਵਾਰ ਵੀ ਤਲਾਬ ਅਤੇ ਡਿੱਗੀਆਂ ਦੀ ਸਫ਼ਾਈ ਨਹੀਂ ਕੀਤੀ ਗਈ। ਜਿਸ ਕਰਕੇ ਪਿੰਡ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਜੋ ਪਸ਼ੂਆਂ ਦੇ ਪੀਣਯੋਗ ਵੀ ਨਹੀਂ। ਜਿਸ ਨਾਲ ਲੋਕਾਂ ਨੂੰ ਕਾਲਾ ਪੀਲੀਆ, ਹੱਡੀਆਂ, ਦੰਦਾਂ ਅਤੇ ਲਿਵਰ ਦੀਆਂ ਅਤੇ ਹੋਰ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਲੋਕਾਂ ਦੀ ਸਿਹਤ ਤੇ ਸਿੱਖਿਆ ਨੂੰ ਪਹਿਲ ਦੇਣਾ ਹੈ। ਜੇਕਰ ਸਿਹਤ ਤੰਦਰੁਸਤ ਹੋਵੇਗੀ ਤਾਂ ਬੱਚੇ ਵੀ ਚੰਗੀ ਸਿੱਖਿਆ ਲੈ ਸਕਣਗੇ ਅਤੇ ਲੋਕ ਵੀ ਆਪਣੀ ਤੰਦਰੁਸਤ ਜ਼ਿੰਦਗੀ ਜਿਉਂ ਸਕਣਗੇ। ਉਨ੍ਹਾਂ ਕਿਹਾ ਕਿ ਜਦੋਂ ਵਾਟਰ ਵਰਕਸ ਬਣਿਆਂ ਸੀ ਉਸ ਸਮੇਂ ਪਿੰਡ ਦੀ ਆਬਾਦੀ 1200 ਸੀ ਅਤੇ ਅੱਜ ਇਹ 2500 ਦੇ ਕਰੀਬ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਬਾਦੀ ਦੀ ਲੋੜ ਮੁਤਾਬਿਕ ਇਸ ਖਸਤਾ ਹਾਲਤ ਵਾਟਰ ਵਰਕਸ ਨੂੰ ਦੁਬਾਰਾ ਨਵੇਂ ਸਿਰਿਉਂ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਵਾਟਰ ਵਰਕਸ ਤੇ ਆ ਕੇ ਮੌਕਾ ਵੇਖਣ ਅਤੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣ। ਇਸ ਮੌਕੇ ਅੰਮ੍ਰਿਤਪਾਲ ਸਿੰਘ ਖੋਸਾ, ਆਮਤ ਸਿੰਘ ਰੋਮਾਣਾ, ਅਮਰਜੀਤ ਸਿੰਘ ਸੰਧੂ, ਕਾਲਾ ਖੋਸਾ, ਗੁਰਜੰਟ ਸਿੰਘ ਸੰਧੂ, ਜਸਮੱਤ ਸਿੰਘ ਰੋਮਾਣਾ ਆਦਿ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਲਗਾਤਾਰ ਉਪਰਾਲੇ : ਅਨਿਲ ਠਾਕੁਰ ਅਗਲੀ ਖ਼ਬਰ 5 ਰੋਜ਼ਾ ਸਾਲਾਨਾ ਜੋੜ ਮੇਲਾ 16 ਨੂੰ ਆਰੰਭ ਤੇ 20 ਸਤੰਬਰ ਨੂੰ ਸਮਾਪਤੀ 17 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ : ਜਸਪਾ...
Ad Position 24