01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਅੱਖਾਂ ਦੇ ਦਾਨ ਸੰਬੰਧੀ ਪੰਦਰਵਾੜਾ ਮਨਾਇਆ

ਬਾਜਾਖਾਨਾ , 31 ਅਗਸਤ ( ਜਗਦੀਪ ਸਿੰਘ ਗਿੱਲ )- ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ 1 ਨਵਪ੍ਰੀਤ ਗਰੇਵਾਲ ਦੀ ਅਗਵਾਈ ਵਿਚ ਅੱਖਾਂ ਦੇ ਦਾਨ ਸਬੰਧੀ ਜਾਗਰੂਕ ਕਰਨ ਲਈ ਸਮਾਗਮ ਕੀਤਾ ਗਿਆ । ਇਸ ਮੌਕੇ ਡਾ .

Ad Position 21
repet_subhas-goyals [Copy P29]
ਅਜੀਤ ਡੈਸਕ 01-09-2026
ਬਾਜਾਖਾਨਾ , 31 ਅਗਸਤ ( ਜਗਦੀਪ ਸਿੰਘ ਗਿੱਲ )- ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ 1 ਨਵਪ੍ਰੀਤ ਗਰੇਵਾਲ ਦੀ ਅਗਵਾਈ ਵਿਚ ਅੱਖਾਂ ਦੇ ਦਾਨ ਸਬੰਧੀ ਜਾਗਰੂਕ ਕਰਨ ਲਈ ਸਮਾਗਮ ਕੀਤਾ ਗਿਆ । ਇਸ ਮੌਕੇ ਡਾ . ਰੁਪਾਲੀ ਨੇ ਦੱਸਿਆ ਕਿ ਅੱਖ ਦੀ ਪੁਤਲੀ ਕਰਕੇ ਹੋਣ ਵਾਲਾ ਅੰਨਾਪਣ ਇਕ ਮੁੱਖ ਸਮਸਿਆ ਹੈ , ਜੋ ਕਿ ਪੁਤਲੀ ਬਦਲਣ ਨਾਲ ਦੂਰ ਕੀਤਾ ਜਾ ਸਕਦਾ ਹੈ । ਇਸ ਕਰਕੇ ਆਈ ਡੋਨਰ ਦੀ ਲੋੜ ਬਹੁਤ ਵੱਧ ਰਹੀ ਹੈ । ਅੱਖਾਂ ਦਾਨ ਕਰਨ ਨਾਲ ਕਈ ਲੋਕਾਂ ਦੇ ਜੀਵਨ ਵਿਚ ਚਾਣਨ ਆ ਸਕਦਾ ਹੈ । ਬੀ ਈ ਈ ਫਲੈਗ ਚਾਵਲਾ ਨੇ ਕਿਹਾ ਕਿ ਕਿਸੇ ਵੀ ਉਮਰ ਦੇ ਖੇਤਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ” ਜਿਉਂਦੇ ਜੀਅ ਖੂਨਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ ” ਦੀ ਨੀਤੀ ’ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਨਹੋਣੀ ਹੋਣ ’ ਤੇ ਇੱਛੁਕ ਪਰਿਵਾਰ ਵਲੋਂ ਤੁਰੰਤ ਨੇੜੇ ਦੇ ਆਈ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਮਿ੍ਰਤਕ ਵਿਅਕਤੀ ਦੀ ਅੱਖਾਂ ਦਾ ਦਾਨ ਹੋ ਸਕੇ । ਅੱਖਾਂ ਦਾਨ ਕਰਨ ਹਿੱਤ ਰਜਿਸਟ੍ਰੇਸ਼ਨ ਫ਼ਾਰਮ ਭਰੇ ਜਾ ਸਕਦੇ ਹਨ । ਚਮਕੌਰ ਸਿੰਘ ਨੇ ਮਲੇਰੀਆਂ ਅਤੇ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਸਿਹਤ ਸੁਪਰਵਾਈਜ਼ਰ ਕੰਵਲਜੀਤ ਕੌਰ , ਮੈਡੀਕਲ ਕਾਲਜ ਦੀ ਸਮੁੱਚੀ ਟੀਮ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸੀ ।
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਹੋਈ ਮੀਟਿੰਗ ਅਗਲੀ ਖ਼ਬਰ ਘਰੇਲੂ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਨੇ ਰਾਜਸਥਾਨ ਨਹਿਰ ’ਚ ਮਾਰੀ ਛਾਲ
Ad Position 24