05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੀਵਰੇਜ ਦੇ ਮੇਨ ਹੋਲ ਦੇ ਟੁੱਟੇ ਢੱਕਣ ਉਪਰ ਹੀ ਨਵਾਂ ਢੱਕਣ ਮਿੱਟੀ ਪਾ ਕੇ ਲਗਾਇਆ ਲਾਪ੍ਰਵਾਹੀ ਕਾਰਨ ਵਾਪਰ ਸਕਦੈ ਹਾਦਸਾ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਸੀਵਰੇਜ਼ ਦੀ ਸਮੱਸਿਆ ਬਰਕਰਾਰ ਹੈ ਅਤੇ ਕਈ ਥਾਵਾਂ 'ਤੇ ਢੱਕਣ ਵੀ ਟੁੱਟੇ ਹੋਏ ਹਨ | ਇਸ ਤਰ੍ਹਾਂ ਹੀ ਬੱਸ ਅੱਡੇ ਤੋਂ ਸ਼ਹਿਰ ਨੂੰ ਜਾਂਦੀ ਮਲੋਟ ਰੋਡ 'ਤੇ ਸੀਵਰੇਜ਼ ਦੇ ਮੇਨ ਹੋਲ ਦਾ ਢੱਕਣ ਟੁੱਟਿਆ ਹੋਇਆ ਸੀ | ਇਸ ਨੂੰ ਬਦਲਣ ਵਾਸਤੇ ਸਹੀ ਤਰੀਕੇ ਨਾਲ ਸੀਮੇਂਟ 'ਤੇ ਰੇਤੇ ਨਾਲ ਲਾਉਣ ਦੀ ਬਜਾਏ, ਅੱਜ ਪੁਰਾਣੇ ਟੁੱਟੇ ਢੱਕਣ ਉਪਰ ਹੀ ਮਿੱਟੀ ਪਾ ਕੇ ਨਵਾਂ ਢਕਣ ਰੱਖ ਦਿੱਤਾ ਤੇ ਬੁੱਤਾ ਸਾਰ ਦਿੱਤਾ | ਇਸ ਮੌਕੇ ਅਮਨਦੀਪ ਸਿੰਘ ਕੰਗ, ਗੁਰਮੀਤ ਸਿੰਘ ਬਰਾੜ ਤੋਂ ਇਲਾਵਾ ਨੇੜਲੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਕਰਮਚਾਰੀਆਂ ਦੀ ਬਹੁਤ ਵੱਡੀ ਲਾਪ੍ਰਵਾਹੀ ਹੈ ਤੇ ਕਦੇ ਵੀ ਕੋਈ ਹਾਦਸਾ ਕਰ ਸਕਦਾ ਹੈ | ਜੇਕਰ ਹੇਠਲਾ ਢੱਕਣ ਮੇਨ ਸੁਰਾਖ ਦੇ ਵਿਚ ਡਿੱਗ ਪਿਆ ਤਾਂ ਮਿੱਟੀ ਸਹਾਰੇ ਥੱਲਿਆ ਉਪਰਲਾ ਢੱਕਣ ਟੇਢਾ ਹੋਣ ਨਾਲ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਟੁੱਟੇ ਹੋਏ ਸਾਰੇ ਢੱਕਣ ਸਹੀ ਤਰੀਕੇ ਨਾਲ ਲਾਏ ਜਾਣ | ਇਸ ਤੋਂ ਇਲਾਵਾ ਮੁੱਖ ਸੜਕਾਂ 'ਤੇ ਜੋ ਢੱਕਣ ਸੜਕ ਤੋਂ ਕਾਫ਼ੀ ਨੀਂਵੇ ਹਨ, ਉਨ੍ਹਾਂ ਨੂੰ ਬਰਾਬਰ ਕੀਤਾ ਜਾਵੇ, ਕਿਉਂਕਿ ਬਹੁਤ ਮੋਟਰਸਾਇਕਲ ਤੇ ਸਕੂਟਰ ਸਵਾਰ ਲੋਕ ਨੀਂਵੇ ਲੱਗੇ ਢੱਕਣਾ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਯੂਥ ਅਗੇਂਸਟ ਡਰੱਗਸ ਕੰਪੇਨ ਜਾਰੀ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Ad Position 24